ਤੁਹਾਡੇ ਸੁਝਾਅ ਜਾਂ ਵਿਚਾਰ ਇਸ ਪ੍ਰੋਜੈਕਟ ਲਈ ਡਿਜ਼ਾਈਨ ਵਿਕਲਪਾਂ ਨੂੰ ਸੁਧਾਰਨ ਵਿੱਚ WSDOT ਦੀ ਸਹਾਇਤਾ ਕਰਨਗੇ।
- ਜਨਤਕ ਸ਼ਮੂਲੀਅਤ 2025 ਦੌਰਾਨ ਜਾਰੀ ਰਹੇਗੀ।
- SR 99/S 272ਵੀਂ ਸੜਕ ਤੋਂ SR 516 ਦੇ ਆਲੇ-ਦੁਆਲੇ - ਪੇਵਿੰਗ (ਸੜਕ ਦੀ ਮੁਰੰਮਤ) ਅਤੇ ADA ਪਾਲਣਾ ਪ੍ਰੋਜੈਕਟ ਲਈ ਨਿਰਮਾਣ ਦਾ ਕੰਮ, ਜਿਸ ਵਿੱਚ ਨੇੜਲੇ ਸਮੇਂ ਦੇ (ਹੋਣ ਵਾਲੇ) ਸੁਧਾਰ ਸ਼ਾਮਲ ਹਨ, ਜਿਨ੍ਹਾਂ ਦੀ 2026 ਵਿੱਚ ਸ਼ੁਰੂ ਹੋਣ ਦੀ ਉਮੀਦ ਹੈ।
ਆਨਲਾਈਨ ਓਪਨ ਹਾਊਸ ਆਉਣ ਲਈ ਤੁਹਾਡਾ ਧੰਨਵਾਦ!
ਕਿਰਪਾ ਕਰਕੇ ਸਵਾਲਾਂ ਲਈ Amber Stanley ਨਾਲ Amber.Stanley@wsdot.wa.gov ਜਾਂ 206-817-8833 'ਤੇ ਸੰਪਰਕ ਕਰੋ।
ਭਾਸ਼ਾ ਸਹਾਇਤਾ ਸੇਵਾਵਾਂ
ਜੇਕਰ ਤੁਹਾਨੂੰ ਅੰਗਰੇਜ਼ੀ ਸਮਝਣ ਵਿੱਚ ਮੁਸ਼ਕਲ ਆਉਂਦੀ ਹੈ, ਤਾਂ ਤੁਸੀਂ (360) 705-7090 'ਤੇ ਕਾਲ ਕਰਕੇ, ਜਾਂ ਸਾਨੂੰ ਈਮੇਲ ਕਰਕੇ, ਇਸ ਵਿਭਾਗ ਦੀ ਜਾਣਕਾਰੀ ਲਈ ਮੁਫ਼ਤ ਭਾਸ਼ਾ ਸਹਾਇਤਾ ਸੇਵਾਵਾਂ ਦੀ ਬੇਨਤੀ ਕਰ ਸਕਦੇ ਹੋ: TitleVI@wsdot.wa.gov
ਜਨਤਾ ਲਈ ਸਿਰਲੇਖ VI ਨੋਟਿਸ
ਇਹ ਵਾਸ਼ਿੰਗਟਨ ਸਟੇਟ ਡਿਪਾਰਟਮੈਂਟ ਆਫ਼ ਟ੍ਰਾਂਸਪੋਰਟੇਸ਼ਨ (Washington State Department of Transportation, WSDOT) ਦੀ ਪਾਲਿਸੀ ਹੈ ਕਿ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ 1964 ਦੇ ਸਿਵਲ ਰਾਈਟਸ ਐਕਟ ਦੇ ਟਾਈਟਲ VI ਦੇ ਅਨੁਸਾਰ ਕਿਸੇ ਵੀ ਵਿਅਕਤੀ ਨੂੰ ਨਸਲ, ਰੰਗ, ਜਾਂ ਰਾਸ਼ਟਰੀ ਮੂਲ ਦੇ ਆਧਾਰ 'ਤੇ ਭਾਗੀਦਾਰੀ ਤੋਂ ਬਾਹਰ ਨਹੀਂ ਰੱਖਿਆ ਜਾਵੇਗਾ, ਲਾਭਾਂ ਤੋਂ ਇਨਕਾਰ ਨਹੀਂ ਕੀਤਾ ਜਾਵੇਗਾ, ਜਾਂ ਇਸਦੇ ਕਿਸੇ ਵੀ ਸੰਘੀ ਫੰਡ ਪ੍ਰਾਪਤ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਦੇ ਤਹਿਤ ਵਿਤਕਰਾ ਨਹੀਂ ਕੀਤਾ ਜਾਵੇਗਾ। ਕੋਈ ਵੀ ਵਿਅਕਤੀ ਜਿਸਨੂੰ ਲੱਗਦਾ ਹੈ ਕਿ ਉਸਦੀ ਟਾਈਟਲ VI ਸੁਰੱਖਿਆ ਦੀ ਉਲੰਘਣਾ ਕੀਤੀ ਗਈ ਹੈ, ਉਹ WSDOT ਦੇ Office of Equal Opportunity ਕੋਲ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਟਾਈਟਲ VI ਸ਼ਿਕਾਇਤ ਪ੍ਰਕਿਰਿਆਵਾਂ ਅਤੇ/ਜਾਂ ਸਾਡੀਆਂ ਗੈਰ-ਵਿਤਕਰੇ ਦੀਆਂ ਜ਼ਿੰਮੇਵਾਰੀਆਂ ਸੰਬੰਧੀ ਜਾਣਕਾਰੀ ਲਈ, ਕਿਰਪਾ ਕਰਕੇ OEO ਦੇ ਟਾਈਟਲ VI ਕੋਆਰਡੀਨੇਟਰ ਨਾਲ 360-705-7090 'ਤੇ ਸੰਪਰਕ ਕਰੋ।
ਅਪਾਹਜ ਅਮਰੀਕੀ ਐਕਟ (ADA) ਦੀ ਜਾਣਕਾਰੀ
ਇਹ ਸਮੱਗਰੀ Office of Equal Opportunity ਨੂੰ wsdotada@wsdot.wa.gov 'ਤੇ ਈਮੇਲ ਕਰਕੇ ਜਾਂ ਟੋਲ ਫ੍ਰੀ ਨੰਬਰ 855-362-4ADA (4232) 'ਤੇ ਕਾਲ ਕਰਕੇ ਇੱਕ ਵਿਕਲਪਿਕ ਫਾਰਮੈਟ ਵਿੱਚ ਉਪਲਬਧ ਕਰਵਾਈ ਜਾ ਸਕਦੀ ਹੈ। ਜੋ ਵਿਅਕਤੀ ਬੋਲ਼ੇ ਹਨ ਜਾਂ ਜਿਨ੍ਹਾਂ ਨੂੰ ਘੱਟ ਸੁਣਾਈ ਦਿੰਦਾ ਹੈ ਉਹ ਵਾਸ਼ਿੰਗਟਨ ਸਟੇਟ ਰੀਲੇਅ (Washington State Relay) ਨੂੰ 711 'ਤੇ ਕਾਲ ਕਰਕੇ ਬੇਨਤੀ ਕਰ ਸਕਦੇ ਹਨ।