SR 99 ਕੈਂਟ ਏਰੀਆ ਆਨਲਾਈਨ ਓਪਨ ਹਾਊਸ

Share SR 99 ਕੈਂਟ ਏਰੀਆ ਆਨਲਾਈਨ ਓਪਨ ਹਾਊਸ on Facebook Share SR 99 ਕੈਂਟ ਏਰੀਆ ਆਨਲਾਈਨ ਓਪਨ ਹਾਊਸ on Twitter Share SR 99 ਕੈਂਟ ਏਰੀਆ ਆਨਲਾਈਨ ਓਪਨ ਹਾਊਸ on Linkedin Email SR 99 ਕੈਂਟ ਏਰੀਆ ਆਨਲਾਈਨ ਓਪਨ ਹਾਊਸ link

ਤੁਹਾਡਾ ਸਵਾਗਤ ਹੈ!

ਇਹ ਔਨਲਾਈਨ ਓਪਨ ਹਾਊਸ ਕੈਂਟ ਸ਼ਹਿਰ ਵਿੱਚ ਵਾਸ਼ਿੰਗਟਨ ਸਟੇਟ ਡਿਪਾਰਟਮੈਂਟ ਆਫ਼ ਟ੍ਰਾਂਸਪੋਰਟੇਸ਼ਨ (Washington State Department of Transportation, WSDOT) ਪ੍ਰੋਜੈਕਟ, SR (ਰਾਜ ਮਾਰਗ) 99/S 272ਵੀਂ ਸਟ੍ਰੀਟ/ਸੜਕ ਤੋਂ SR (ਰਾਜ ਮਾਰਗ) 516 ਦੇ ਆਲੇ-ਦੁਆਲੇ - ਪੇਵਿੰਗ ਅਤੇ ADA ਪਾਲਣਾ ਪ੍ਰੋਜੈਕਟ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ।

ਇਸ ਔਨਲਾਈਨ ਓਪਨ ਹਾਊਸ ਵਿੱਚ, ਤੁਸੀਂ ਇਹ ਕਰ ਸਕਦੇ ਹੋ:

  • ਪ੍ਰੋਜੈਕਟ ਦੀਆਂ ਲੋੜਾਂ, ਮੌਜੂਦਾ ਹਾਲਾਤ, ਸੰਭਾਵੀ ਨੇੜਲੀ ਮਿਆਦ ਦੇ ਸੁਧਾਰ, ਫੰਡ ਪ੍ਰਾਪਤ ਅਤੇ ਯੋਜਨਾਬੱਧ ਸੁਰੱਖਿਅਤ ਪੈਦਲ ਯਾਤਰੀ ਕਰਾਸਿੰਗ, ਅਤੇ ਸਾਈਕਲ ਸਵਾਰ ਅਤੇ ਪੈਦਲ ਯਾਤਰੀਆਂ ਦੀ ਸਹੂਲਤ ਦੇ ਵਿਕਲਪਾਂ ਸਮੇਤ ਪ੍ਰੋਜੈਕਟ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ (10-ਮਿੰਟ ਪੜ੍ਹੋ)
  • ਦੱਸੋ ਕਿ ਤੁਸੀਂ SR 99 ਕਿਵੇਂ ਅਤੇ ਕਿਉਂ ਵਰਤਦੇ ਹੋ (2-ਮਿੰਟ ਦਾ ਸਰਵੇਖਣ)
  • ਸਾਈਕਲ ਸਵਾਰ ਅਤੇ ਪੈਦਲ ਯਾਤਰੀਆਂ ਦੇ ਸੁਧਾਰ ਸੰਬੰਧੀ ਵਿਕਲਪਾਂ ਬਾਰੇ ਫੀਡਬੈਕ ਦਿਓ (2-ਮਿੰਟ ਦਾ ਸਰਵੇਖਣ)
  • ਸੁਧਾਰਾਂ ਲਈ ਖਾਸ ਥਾਵਾਂ 'ਤੇ ਆਪਣੇ ਅਨੁਭਵ ਅਤੇ ਵਿਚਾਰ ਸਾਂਝੇ ਕਰੋ (4-ਮਿੰਟ ਦਾ ਸਰਵੇਖਣ)
  • ਸਾਨੂੰ ਆਪਣੇ ਬਾਰੇ ਕੁਝ ਦੱਸੋ (2-ਮਿੰਟ ਦਾ ਸਰਵੇਖਣ)

ਪੂਰੇ ਸਰਵੇਖਣ ਵਿੱਚ 20 ਮਿੰਟਾਂ ਤੋਂ ਵੱਧ ਸਮਾਂ ਨਹੀਂ ਲੱਗਣਾ ਚਾਹੀਦਾ।

ਤੁਹਾਡੇ ਵਿਚਾਰ ਖਾਸ ਕਰਕੇ ਸਾਈਕਲ ਸਵਾਰ ਅਤੇ ਪੈਦਲ ਯਾਤਰੀਆਂ ਦੀਆਂ ਸਹੂਲਤਾਂ ਲਈ ਸੁਧਾਰ ਸੰਬੰਧੀ ਸਿਫ਼ਾਰਸ਼ਾਂ ਨੂੰ ਆਕਾਰ ਦੇਣ ਵਿੱਚ ਸਹਾਇਤਾ ਕਰਨਗੇ।

ਇਹ ਆਨਲਾਈਨ ਓਪਨ ਹਾਊਸ ਅਕਤੂਬਰ 31 ਤੱਕ ਉਪਲਬਧ ਹੈ।

ਪ੍ਰੋਜੈਕਟ ਦਾ ਵੇਰਵਾ

WSDOT ਕੈਂਟ ਵਿੱਚ ਰਾਜ ਮਾਰਗ (SR) 99/ਦੱਖਣ 272ਵੀਂ ਸੜਕ/ਸਟ੍ਰੀਟ ਤੋਂ ਰਾਜ ਮਾਰਗ (SR) 516 ਦੇ ਆਲੇ-ਦੁਆਲੇ - ਪੇਵਿੰਗ ਅਤੇ ADA ਪਾਲਣਾ ਪ੍ਰੋਜੈਕਟ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਹਰੇਕ ਵਿਅਕਤੀ ਲਈ ਸੁਰੱਖਿਆ, ਪਹੁੰਚਯੋਗਤਾ ਅਤੇ ਯਾਤਰਾ ਵਿਕਲਪਾਂ ਵਿੱਚ ਸੁਧਾਰ ਕੀਤਾ ਜਾ ਸਕੇ।

ਅਸੀਂ ਦੱਖਣੀ 272ਵੀਂ ਸੜਕ/ਸਟ੍ਰੀਟ ਤੋਂ SR (ਰਾਜ ਮਾਰਗ) 516 ਦੇ ਨੇੜੇ SR (ਰਾਜ ਮਾਰਗ) 99 ਦੀ ਮੁਰੰਮਤ ਕਰਨ ਅਤੇ ਕਰਬ ਰੈਂਪਾਂ ਨੂੰ ਅਪਗ੍ਰੇਡ ਕਰਨ ਦੀ ਯੋਜਨਾ ਬਣਾ ਰਹੇ ਹਾਂ ਤਾਂ ਜੋ ਇਨ੍ਹਾਂ ਨੂੰ ਅਪਾਹਜ ਲੋਕਾਂ ਲਈ ਸੁਰੱਖਿਅਤ ਅਤੇ ਪਹੁੰਚਯੋਗ ਬਣਾਇਆ ਜਾ ਸਕੇ।

ਇਹ ਪ੍ਰੋਜੈਕਟ 2026 ਦੀਆਂ ਗਰਮੀਆਂ ਵਿੱਚ ਨਿਰਮਾਣ ਲਈ ਤਹਿ ਕੀਤਾ ਗਿਆ ਹੈ, ਜਿਸਨੂੰ $1.45 ਮਿਲੀਅਨ ਦੀ ਗ੍ਰਾਂਟ ਦੁਆਰਾ ਸਮਰਥਨ ਪ੍ਰਾਪਤ ਹੋਵੇਗਾ। WSDOT ਇਸ ਪੜਾਅ ਦੌਰਾਨ ਸਾਈਕਲ ਸਵਾਰਾਂ ਅਤੇ ਪੈਦਲ ਯਾਤਰੀਆਂ ਲਈ ਵੱਧ ਤੋਂ ਵੱਧ ਸੁਧਾਰ ਸ਼ਾਮਲ ਕਰਨ ਲਈ ਕੰਮ ਕਰ ਰਿਹਾ ਹੈ, ਜਿਸ ਵਿੱਚ ਭਵਿੱਖ ਵਿੱਚ ਫੰਡ ਨਾ-ਪ੍ਰਾਪਤ ਹੋਣ ਵਾਲੇ ਪ੍ਰੋਜੈਕਟ ਵਿੱਚ ਸੰਭਾਵੀ ਤੌਰ 'ਤੇ ਲੰਬੇ ਸਮੇਂ ਦੇ ਸੁਧਾਰ ਕੀਤੇ ਜਾ ਸਕਦੇ ਹਨ।

ਵਿਕਲਪਿਕ ਟੈਕਸਟ: ਦੱਖਣੀ 272ਵੀਂ ਸੜਕ ਤੋਂ SR (ਰਾਜ ਮਾਰਗ) 516 ਤੱਕ SR 99 'ਤੇ ਪ੍ਰੋਜੈਕਟ ਸਥਾਨ ਨੂੰ ਦਰਸਾਉਣ ਵਾਲੀ ਇੱਕ ਸੰਤਰੀ ਲਾਈਨ ਦਿਖਾਉਣ ਵਾਲਾ ਇੱਕ ਨਕਸ਼ਾ।ਚਿੱਤਰ 1: ਇਹ ਪ੍ਰੋਜੈਕਟ ਕੈਂਟ ਸ਼ਹਿਰ ਵਿੱਚ SR 99 'ਤੇ ADA ਅਪਗ੍ਰੇਡਾਂ ਦੀ ਮੁਰੰਮਤ ਅਤੇ ਨਿਰਮਾਣ ਕਰੇਗਾ।

ਸੰਪੂਰਨ ਸੜਕਾਂ (Complete Streets)

SR 99 ਪ੍ਰੋਜੈਕਟ ਸੰਪੂਰਨ ਸੜਕ (Complete Streets) ਪ੍ਰਤੀ WSDOT ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜੋ ਇਹ ਸੁਨਿਸ਼ਚਿਤ ਕਰਦਾ ਹੈ ਕਿ ਸੜਕਾਂ ਸਾਰੇ ਉਪਭੋਗਤਾਵਾਂ ਲਈ ਸੁਰੱਖਿਅਤ ਅਤੇ ਪਹੁੰਚਯੋਗ ਹਨ - ਭਾਵੇਂ ਉਹ ਪੈਦਲ ਚੱਲ ਰਹੇ ਹੋਣ, ਘੁੰਮ ਰਹੇ ਹੋਣ, ਗੱਡੀ ਚਲਾ ਰਹੇ ਹੋਣ ਜਾਂ ਕਿਸੇ ਹੋਰ ਵਾਹਨ ਦੀ ਵਰਤੋਂ ਕਰ ਰਹੇ ਹੋਣ। ਸੰਪੂਰਨ ਸੜਕਾਂ (Complete Streets) ਦਾ ਟੀਚਾ ਸਰਗਰਮ ਆਵਾਜਾਈ ਉਪਭੋਗਤਾਵਾਂ ਦੇ ਆਰਾਮ ਅਤੇ ਸੁਰੱਖਿਆ ਨੂੰ ਹੇਠਾਂ ਦਿੱਤੇ ਮੁਤਾਬਕ ਬਿਹਤਰ ਬਨਾਉਣਾ ਹੈ:

  • ਪੈਦਲ ਯਾਤਰੀਆਂ/ਸਾਈਕਲ ਸਵਾਰਾਂ ਦੇ ਜੋਖਮਾਂ ਵਿੱਚ ਕਮੀ
  • ਮੋਟਰ ਵਾਹਨਾਂ ਦੀ ਗਤੀ ਘਟਾਉਣਾ
  • ਸਾਈਕਲ ਸਵਾਰਾਂ ਅਤੇ ਪੈਦਲ ਯਾਤਰੀਆਂ ਨੂੰ ਆਸਾਨੀ ਨਾਲ ਦੇਖਣ ਵਿੱਚ ਡਰਾਈਵਰਾਂ ਦੀ ਸਹਾਇਤਾ ਕਰਨਾ
  • ਚੌਰਾਹਿਆਂ ਰਾਹੀਂ ਸਾਰੇ ਉਪਭੋਗਤਾਵਾਂ ਦੀ ਆਵਾਜਾਈ ਦਾ ਅੰਦਾਜ਼ਾ ਲਗਾਉਣ ਵਿੱਚ ਵਾਧਾ
  • ਵਾਹਨ ਚਾਲਕਾਂ, ਪੈਦਲ ਯਾਤਰੀਆਂ ਅਤੇ ਸਾਈਕਲ ਸਵਾਰਾਂ ਵਿਚਕਾਰ ਸਮੇਂ ਅਤੇ ਸਥਾਨ ਵਿੱਚ ਅੰਤਰ ਵਧਾਉਣਾ

ਪੈਦਲ ਚੱਲਣ ਅਤੇ ਸਾਈਕਲ ਚਲਾਉਣ ਸੰਬੰਧੀ ਸਹੂਲਤਾਂ ਤਿਆਰ ਕਰਨ ਵੇਲੇ, ਅਸੀਂ ਇਹ ਨਿਰਧਾਰਤ ਕਰਨ ਲਈ ਟ੍ਰੈਫਿਕ ਤਣਾਅ ਦੇ ਪੱਧਰ (Level of Traffic Stress, LTS) ਦੀ ਵਰਤੋਂ ਕਰਦੇ ਹਾਂ ਕਿ ਕਿੰਨੀ ਜਗ੍ਹਾ ਅਤੇ ਅੰਤਰ ਪ੍ਰਦਾਨ ਕੀਤਾ ਜਾਵੇ। LTS ਉਸ ਤਣਾਅ ਨੂੰ ਮਾਪਦਾ ਹੈ ਜੋ ਕਿਸੇ ਵਿਅਕਤੀ ਨੂੰ ਪੈਦਲ ਤੁਰਨ, ਘੁੰਮਣ ਜਾਂ ਸਾਈਕਲ ਚਲਾਉਣ ਵੇਲੇ ਸੜਕਾਂ ਅਤੇ ਚੌਰਾਹਿਆਂ 'ਤੇ ਮਹਿਸੂਸ ਹੁੰਦਾ ਹੈ।

ਵਿਕਲਪਿਕ ਟੈਕਸਟ: ਇਸ ਚਿੱਤਰ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ, ਹਰੇਕ ਭਾਗ ਸਾਈਕਲ ਸਵਾਰਾਂ ਲਈ ਵੱਖ-ਵੱਖ ਟ੍ਰੈਫਿਕ ਤਣਾਅ ਦੇ ਪੱਧਰ (LTS) ਦਰਸਾਉਂਦਾ ਹੈ। LTS1 ਨੂੰ ਸਾਰੇ ਸਾਈਕਲ ਸਵਾਰਾਂ ਲਈ ਆਰਾਮਦਾਇਕ ਮੰਨਿਆ ਗਿਆ ਹੈ, ਜਿਸ ਵਿੱਚ ਸਾਈਕਲ ਮਾਰਗ ਨੂੰ ਘਾਹ ਦੀ ਇੱਕ ਪੱਟੀ ਦੁਆਰਾ ਟ੍ਰੈਫਿਕ ਤੋਂ ਵੱਖਰਾ ਕੀਤਾ ਗਿਆ ਹੈ। LTS 2 ਨੂੰ ਜ਼ਿਆਦਾਤਰ ਸਾਈਕਲ ਸਵਾਰਾਂ ਲਈ ਆਰਾਮਦਾਇਕ ਮੰਨਿਆ ਗਿਆ ਹੈ ਜਿਸ ਵਿੱਚ ਦੋ ਬਫਰ ਪੇਂਟ ਕੀਤੀਆਂ ਲਾਈਨਾਂ ਦੇ ਨਾਲ ਟ੍ਰੈਫਿਕ ਤੋਂ ਵੱਖਰਾ ਸਾਈਕਲ ਮਾਰਗ ਹੈ। LTS 3 ਨੂੰ ਕੁਝ ਸਾਈਕਲ ਸਵਾਰਾਂ ਲਈ ਆਰਾਮਦਾਇਕ ਮੰਨਿਆ ਗਿਆ ਹੈ, ਜਿਸ ਵਿੱਚ ਸਿਰਫ਼ ਇੱਕ ਠੋਸ ਲਾਈਨ ਸਾਈਕਲ ਸਵਾਰਾਂ ਨੂੰ ਟ੍ਰੈਫਿਕ ਤੋਂ ਵੱਖਰਾ ਕਰਦੀ ਹੈ। LTS 4 ਨੂੰ ਸਿਰਫ਼ 1% ਸਵਾਰਾਂ ਲਈ ਆਰਾਮਦਾਇਕ ਮੰਨਿਆ ਗਿਆ ਹੈ ਜਿਸ ਵਿੱਚ ਕੋਈ ਸਾਈਕਲ ਲੇਨ ਨਹੀਂ ਹੈ। ਚਿੱਤਰ 2: ਇਹ ਟੇਬਲ ਸਾਈਕਲ ਲੇਨ ਬੁਨਿਆਦੀ ਢਾਂਚੇ ਦੇ ਚਾਰ ਪੱਧਰਾਂ ਅਤੇ ਉਹਨਾਂ ਨਾਲ ਜੁੜੇ ਟ੍ਰੈਫਿਕ ਤਣਾਅ ਦੇ ਪੱਧਰ (LTS) ਨੂੰ ਇੱਕ ਤੋਂ ਚਾਰ ਤੱਕ ਦਰਸਾਉਂਦਾ ਹੈ।

ਵਿਕਲਪਿਕ ਟੈਕਸਟ: ਇਸ ਚਿੱਤਰ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ, ਹਰੇਕ ਭਾਗ ਪੈਦਲ ਯਾਤਰੀਆਂ ਜਾਂ ਵ੍ਹੀਲਚੇਅਰ ਦੀ ਵਰਤੋਂ ਕਰਨ ਵਾਲਿਆਂ ਲਈ ਵੱਖ-ਵੱਖ ਟ੍ਰੈਫਿਕ ਤਣਾਅ ਦੇ ਪੱਧਰ (LTS) ਦਰਸਾਉਂਦਾ ਹੈ। LTS1 ਨੂੰ ਸਾਰੇ ਉਪਭੋਗਤਾਵਾਂ ਲਈ ਆਰਾਮਦਾਇਕ ਮੰਨਿਆ ਗਿਆ ਹੈ, ਜਿਸ ਵਿੱਚ ਘਾਹ ਦੀ ਪੱਟੀ ਦੁਆਰਾ ਟ੍ਰੈਫਿਕ ਤੋਂ ਵੱਖਰਾ ਕੀਤਾ ਗਿਆ ਇੱਕ ਸਰਗਰਮ ਆਵਾਜਾਈ ਮਾਰਗ ਹੈ। LTS 2 ਨੂੰ ਜ਼ਿਆਦਾਤਰ ਉਪਭੋਗਤਾਵਾਂ ਲਈ ਆਰਾਮਦਾਇਕ ਮੰਨਿਆ ਗਿਆ ਹੈ, ਜਿਸ ਵਿੱਚ ਦੋ ਬਫਰਡ ਪੇਂਟ ਕੀਤੀਆਂ ਲਾਈਨਾਂ ਨਾਲ ਟ੍ਰੈਫਿਕ ਤੋਂ ਵੱਖਰਾ ਕੀਤਾ ਗਿਆ ਇੱਕ ਸਰਗਰਮ ਆਵਾਜਾਈ ਮਾਰਗ ਹੈ। LTS 3 ਨੂੰ ਕੁਝ ਸਾਈਕਲ ਉਪਭੋਗਤਾਵਾਂ ਲਈ ਆਰਾਮਦਾਇਕ ਮੰਨਿਆ ਗਿਆ ਹੈ, ਜਿਸ ਵਿੱਚ ਸਿਰਫ਼ ਇੱਕ ਠੋਸ ਲਾਈਨ ਪੈਦਲ ਯਾਤਰੀਆਂ ਨੂੰ ਟ੍ਰੈਫਿਕ ਤੋਂ ਵੱਖ ਕਰਦੀ ਹੈ। LTS 4 ਨੂੰ ਸਿਰਫ਼ 1% ਉਪਭੋਗਤਾਵਾਂ ਲਈ ਆਰਾਮਦਾਇਕ ਮੰਨਿਆ ਗਿਆ ਹੈ ਜਿਸ ਵਿੱਚ ਕੋਈ ਸਮਰਪਿਤ ਸਰਗਰਮ ਆਵਾਜਾਈ ਮਾਰਗ ਨਹੀਂ ਹੈ। ਚਿੱਤਰ 3: ਇਹ ਟੇਬਲ ਪੈਦਲ ਯਾਤਰੀਆਂ ਲਈ ਮਾਰਗ ਦੇ ਬੁਨਿਆਦੀ ਢਾਂਚੇ ਦੇ ਚਾਰ ਪੱਧਰਾਂ ਅਤੇ ਉਹਨਾਂ ਨਾਲ ਜੁੜੇ ਟ੍ਰੈਫਿਕ ਤਣਾਅ ਦੇ ਪੱਧਰ (LTS) ਨੂੰ ਇੱਕ ਤੋਂ ਚਾਰ ਤੱਕ ਦਰਸਾਉਂਦਾ ਹੈ।

ਸਾਰਿਆਂ ਲਈ ਸਿਹਤਮੰਦ ਵਾਤਾਵਰਣ (HEAL) ਐਕਟ

ਅਸੀਂ ਸਾਰਿਆਂ ਲਈ ਸਿਹਤਮੰਦ ਵਾਤਾਵਰਣ (Healthy Environment for All, HEAL) ਐਕਟ ਦੇ ਸਿਧਾਂਤਾਂ ਨੂੰ ਵੀ ਲਾਗੂ ਕਰ ਰਹੇ ਹਾਂ, ਜੋ ਰਾਜ ਏਜੰਸੀਆਂ ਨੂੰ ਵਾਤਾਵਰਣ ਦੀ ਸਿਹਤ ਸੰਬੰਧੀ ਉਨ੍ਹਾਂ ਅਸਮਾਨਤਾਵਾਂ ਨੂੰ ਠੀਕ ਕਰਨ ਦਾ ਨਿਰਦੇਸ਼ ਦਿੰਦਾ ਹੈ ਜੋ ਬਹੁਤ ਜ਼ਿਆਦਾ ਬੋਝ ਵਾਲੇ ਭਾਈਚਾਰਿਆਂ ਨੂੰ ਪ੍ਰਭਾਵਤ ਕਰਦੀਆਂ ਹਨ। ਇਸ ਪ੍ਰੋਜੈਕਟ ਨੂੰ ਮਹੱਤਵਪੂਰਨ ਏਜੰਸੀ ਕਾਰਵਾਈਆਂ ਵਜੋਂ ਨਾਮਜ਼ਦ ਕੀਤਾ ਗਿਆ ਹੈ ਜਿਸਦਾ ਅਰਥ ਹੈ ਕਿ ਇੱਕ ਵਾਤਾਵਰਣ ਨਿਆਂ ਮੁਲਾਂਕਣ ਪੂਰਾ ਕੀਤਾ ਜਾਵੇਗਾ ਅਤੇ ਪ੍ਰਕਾਸ਼ਿਤ ਕੀਤਾ ਜਾਵੇਗਾ। WSDOT ਸਟਾਫ਼ ਦੁਆਰਾ ਮੁਲਾਂਕਣ ਕੀਤਾ ਜਾਵੇਗਾ ਕਿ ਇਹ ਪ੍ਰੋਜੈਕਟ ਜ਼ਿਆਦਾ ਬੋਝ ਨਾਲ ਦੱਬੇ ਹੋਏ ਭਾਈਚਾਰਿਆਂ ਅਤੇ ਕਮਜ਼ੋਰ ਆਬਾਦੀ ਨੂੰ ਕਿਵੇਂ ਪ੍ਰਭਾਵਤ ਕਰ ਸਕਦਾ ਹੈ ਅਤੇ ਪ੍ਰੋਜੈਕਟ ਨਾਲ ਜੁੜੇ ਨੁਕਸਾਨਾਂ ਨੂੰ ਘਟਾਉਣ ਅਤੇ ਲਾਭਾਂ ਨੂੰ ਵਧਾਉਣ ਲਈ ਰਣਨੀਤੀਆਂ ਦੀ ਪਛਾਣ ਕਰਨ ਲਈ ਸਿੱਧੇ ਤੌਰ 'ਤੇ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕਰੇਗਾ। WSDOT ਸਮਾਨ ਡਿਜ਼ਾਈਨ ਬਾਰੇ ਜਾਣਕਾਰੀ ਦੇਣ ਵਿੱਚ ਸਹਾਇਤਾ ਕਰਨ ਲਈ Washington ਦੀਆਂ ਵਾਤਾਵਰਣ ਸੰਬੰਧੀ ਸਿਹਤ ਅਸਮਾਨਤਾਵਾਂ (Environmental Health Disparities, EHD) ਦੇ ਨਕਸ਼ੇ ਅਤੇ ਭਾਈਚਾਰੇ ਤੋਂ ਪ੍ਰਾਪਤ ਵਿਚਾਰਾਂ ਦੀ ਵਰਤੋਂ ਕਰ ਰਿਹਾ ਹੈ।

ਪ੍ਰੋਜੈਕਟ ਦੀਆਂ ਲੋੜਾਂ ਨੂੰ ਸਮਝਣਾ

ਹਰੇਕ ਪ੍ਰੋਜੈਕਟ ਦੀਆਂ ਕੁਝ ਲੋੜਾਂ ਹੁੰਦੀਆਂ ਹਨ ਜੋ ਇਸਦੇ ਡਿਜ਼ਾਈਨ ਦਾ ਮਾਰਗਦਰਸ਼ਨ ਕਰਦੀਆਂ ਹਨ। ਇਹ ਲੋੜਾਂ ਇਹ ਪਛਾਨਣ ਵਿੱਚ WSDOT ਦੀ ਸਹਾਇਤਾ ਕਰਦੀਆਂ ਹਨ ਕਿ ਕਿਹੜੇ ਸੁਧਾਰ ਜ਼ਰੂਰੀ ਹਨ - ਅਤੇ ਭਾਈਚਾਰੇ ਦੀ ਫੀਡਬੈਕ ਦੇ ਆਧਾਰ 'ਤੇ ਅੱਗੇ ਵਧਣ ਦੇ ਮੌਕੇ ਕਿੱਥੇ ਹੋ ਸਕਦੇ ਹਨ।

ਤਿੰਨ ਕਿਸਮਾਂ ਦੀਆਂ ਲੋੜਾਂ

WSDOT ਪ੍ਰੋਜੈਕਟ ਦੀਆਂ ਲੋੜਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਪਰਿਭਾਸ਼ਤ ਕਰਦਾ ਹੈ:

ਮੁੱਢਲੀਆਂ ਲੋੜਾਂ: ਸਾਡੇ ਦੁਆਰਾ ਇਸ ਪ੍ਰੋਜੈਕਟ ਨੂੰ ਕਰਨ ਦੇ ਮੁੱਖ ਕਾਰਨ। ਸੁਰੱਖਿਆ, ਸੰਚਾਲਨ ਜਾਂ ਕਾਨੂੰਨੀ ਲੋੜਾਂ ਨੂੰ ਪੂਰਾ ਕਰਨ ਲਈ ਇਨ੍ਹਾਂ 'ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ।

ਸੰਪੂਰਨ ਸੜਕਾਂ ਦੀਆਂ ਲੋੜਾਂ: ਇਹਨਾਂ ਨੂੰ ਵਿਧਾਨਕ ਲੋੜਾਂ ਦੁਆਰਾ ਪਰਿਭਾਸ਼ਿਤ ਕੀਤਾ ਗਿਆ ਹੈ ਤਾਂ ਜੋ ਪੈਦਲ ਯਾਤਰੀਆਂ, ਸਾਈਕਲ ਸਵਾਰਾਂ ਅਤੇ ਜਨਤਕ ਆਵਾਜਾਈ ਉਪਭੋਗਤਾਵਾਂ ਸਮੇਤ ਸਾਰੇ ਉਪਭੋਗਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੜਕ ਤੱਕ ਪਹੁੰਚ ਪ੍ਰਦਾਨ ਕੀਤੀ ਜਾ ਸਕੇ। ਇਸ ਤੋਂ ਇਲਾਵਾ, ਆਵਾਜਾਈ ਸਹੂਲਤਾਂ ਨਾਲ ਸਾਰੇ ਲੋਕਾਂ ਨੂੰ ਮੰਜ਼ਿਲ ਤੱਕ ਆਰਾਮਦਾਇਕ ਅਤੇ ਸੁਵਿਧਾਜਨਕ ਪਹੁੰਚ ਮਿਲਣੀ ਚਾਹੀਦੀ ਹੈ।

ਸੰਦਰਭੀ ਲੋੜਾਂ: ਇਹ ਜਾਣਕਾਰੀ ਆਲੇ-ਦੁਆਲੇ ਦੇ ਵਾਤਾਵਰਣ ਅਤੇ ਭਾਈਚਾਰੇ ਦੁਆਰਾ ਪ੍ਰਾਪਤ ਹੁੰਦੀ ਹੈ। ਜੇਕਰ ਸੰਭਵ ਹੋਵੇ ਤਾਂ ਬਜਟ, ਸਮਾਂ-ਸਾਰਣੀ (ਅਨੁਸੂਚੀ) ਅਤੇ ਪ੍ਰੋਜੈਕਟ ਟੀਚਿਆਂ ਦੇ ਅਨੁਸਾਰ ਇਹਨਾਂ ਨੂੰ ਹੱਲ ਕੀਤਾ ਜਾ ਸਕਦਾ ਹੈ।

WSDOT ਨੇ Kent ਸ਼ਹਿਰ, Des Moine ਸ਼ਹਿਰ, SeaTac ਸ਼ਹਿਰ, ਕਿੰਗ ਕਾਉਂਟੀ Metro, ਸਥਾਨਕ ਯੋਜਨਾਬੰਦੀ ਯਤਨਾਂ ਜਿਵੇਂ ਕਿ 2021 ਸਿਟੀ ਆਫ਼ ਕੈਂਟ ਟ੍ਰਾਂਸਪੋਰਟੇਸ਼ਨ ਮਾਸਟਰ ਪਲਾਨ ਅਤੇ ਮੌਜੂਦਾ ਸਥਿਤੀਆਂ ਤੋਂ ਸੁਝਾਵਾਂ ਜਾਂ ਵਿਚਾਰਾਂ ਦੀ ਵਰਤੋਂ ਕਰਕੇ ਪ੍ਰਸੰਗਿਕ ਲੋੜਾਂ ਵਿਕਸਤ ਕੀਤੀਆਂ।

SR (ਰਾਜ ਮਾਰਗ) 99 / 272ਵੇਂ ਤੋਂ SR (ਰਾਜ ਮਾਰਗ) 516 ਦੇ ਆਲੇ-ਦੁਆਲੇ - ਪੇਵਿੰਗ (ਸੜਕ ਪੱਕੀ ਕਰਨਾ) ਅਤੇ ADA ਪਾਲਣਾ – ਲੋੜਾਂ

ਵਿਕਲਪਿਕ ਟੈਕਸਟ: ਚਿੱਤਰ ਵਿੱਚ ਇੱਕ ਕਰਾਸਵਾਕ ਦਾ ਹਿੱਸਾ ਦਿਖਾਇਆ ਗਿਆ ਹੈ, ਜਿਸਨੂੰ ਚਿੱਟੇ ਰੰਗ ਨਾਲ ਚਿੰਨ੍ਹਿਤ ਕੀਤਾ ਗਿਆ ਹੈ, ਜੋ ਇੱਕ ਗੈਰ-ਅਨੁਕੂਲ ਕਰਬ ਰੈਂਪ ਵੱਲ ਜਾਂਦਾ ਹੈ। ਚਿੱਤਰ 4: ਗੈਰ-ਅਨੁਕੂਲ ਕਰਬ ਰੈਂਪ

ਵਿਕਲਪਿਕ ਟੈਕਸਟ: SR 99 ਦੇ ਹਿੱਸੇ ਨੂੰ ਦਰਸਾਉਂਦਾ ਇੱਕ ਚਿੱਤਰ ਜਿਸ ਵਿੱਚ ਕ੍ਰਾਸਵਾਕ ਦੇ ਨਿਸ਼ਾਨ ਹਨ। ਚਿੱਤਰ 5: SR 99 'ਤੇ ਘਿਸੇ ਹੋਏ ਕ੍ਰਾਸਵਾਕ ਦੇ ਨਿਸ਼ਾਨ

ਵਿਕਲਪਿਕ ਟੈਕਸਟ: ਘਸੇ ਹੋਏ ਫੁੱਟਪਾਥ ਨਾਲ SR 99 ਦੇ ਹਿੱਸੇ ਨੂੰ ਦਰਸਾਉਂਦਾ ਇੱਕ ਚਿੱਤਰ। ਚਿੱਤਰ 6: ਘਸਿਆ ਹੋਇਆ ਫੁੱਟਪਾਥ

ਮੁੱਢਲੀਆਂ ਅਤੇ ਸੰਪੂਰਨ ਸੜਕਾਂ ਦੀਆਂ ਲੋੜਾਂ:

ਸੜਕ ਦੀ ਗੁਣਵੱਤਾ ਨੂੰ ਠੀਕ ਕਰਨ ਅਤੇ WSDOT ਮਿਆਰਾਂ ਨੂੰ ਪੂਰਾ ਕਰਨ ਲਈ SR (ਰਾਜ ਮਾਰਗ) 99 ਦੀ ਮਾਈਲਪੋਸਟ 12.92 ਤੋਂ 15.47 ਤੱਕ ਦੁਬਾਰਾ ਮੁਰੰਮਤ ਕਰੋ।

ADA ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਰਬ ਰੈਂਪ ਅਤੇ ਫੁੱਟਪਾਥ ਕਨੈਕਸ਼ਨਾਂ ਨੂੰ ਅਪਗ੍ਰੇਡ ਕਰੋ।

ਪੈਦਲ ਚੱਲਣ ਵਾਲੇ ਅਤੇ ਸਾਈਕਲ ਜਾਂ ਮੋਟਰ-ਸਾਈਕਲ ਚਲਾਉਣ ਵਾਲੇ ਲੋਕਾਂ ਲਈ ਸੁਰੱਖਿਆ ਅਤੇ ਪਹੁੰਚਯੋਗਤਾ ਵਿੱਚ ਸੁਧਾਰ ਕਰਨ ਲਈ ਸੰਪੂਰਨ ਸੜਕਾਂ ਦੇ ਤੱਤ ਸ਼ਾਮਲ ਕਰੋ।

ਮੌਜੂਦਾ ਸਥਿਤੀਆਂ

  • ਸੜਕ ਦੇ ਦੋਵੇਂ ਪਾਸੇ ਫੁੱਟਪਾਥ
  • ਹਰੇਕ ਦਿਸ਼ਾ ਵਿੱਚ ਦੋ ਸਧਾਰਣ ਉਦੇਸ਼ ਵਾਲੇ ਵਾਹਨ ਲੇਨ ਅਤੇ ਇੱਕ ਵਪਾਰਕ ਪਹੁੰਚ ਅਤੇ ਆਵਾਜਾਈ (business access and transit, BAT) ਲੇਨ।
  • ਟੁੱਟਿਆ ਹੋਇਆ ਫੁੱਟਪਾਥ ਅਤੇ ਖਰਾਬ ਹੋਇਆ ਡਾਮਰ
  • ਗੈਰ-ADA-ਅਨੁਕੂਲ ਕਰਬ ਰੈਂਪ
  • ਕ੍ਰਾਸਵਾਕ ਅਤੇ ਪੈਦਲ ਯਾਤਰੀਆਂ ਲਈ ਸਿਗਨਲ ਗਾਇਬ ਹਨ ਜਾਂ ਖਰਾਬ ਤਰੀਕੇ ਨਾਲ ਚਿਨ੍ਹਿਤ ਕੀਤੇ ਗਏ ਹਨ
  • WSDOT ਲੋੜਾਂ ਨੂੰ ਪੂਰਾ ਕਰਨ ਵਾਲੀਆਂ ਪੈਦਲ ਯਾਤਰੀਆਂ ਅਤੇ ਸਾਈਕਲ ਸਵਾਰਾਂ ਦੀਆਂ ਸਹੂਲਤਾਂ ਵਿੱਚ ਕਮੀ
  • ਕੁਝ ਸੜਕਾਂ ਅਤੇ ਮਾਰਗਾਂ 'ਤੇ ਪੈਦਲ ਯਾਤਰੀਆਂ ਅਤੇ ਸਾਈਕਲ ਸਵਾਰਾਂ ਲਈ ਲੰਬੀ ਕ੍ਰਾਸਿੰਗ
  • RapidRide A Line (ਰੈਪਿਡਰਾਈਡ ਏ ਲਾਈਨ) ਕੋਰੀਡੋਰ ਜਿਸ ਵਿੱਚ ਪ੍ਰੋਜੈਕਟ ਸੀਮਾਵਾਂ ਦੇ ਅੰਦਰ ਸੱਤ ਸਟਾਪ/ਸਟੇਸ਼ਨ ਹਨ
  • ਔਸਤਨ ਰੋਜ਼ਾਨਾ ਆਵਾਜਾਈ ਦੀ ਮਾਤਰਾ ਲਗਭਗ 30,000 ਵਾਹਨ ਹੈ।
  • ਆਖਰੀ ਵਾਰ 2008 ਵਿੱਚ ਮੁਰੰਮਤ ਕੀਤੀ ਗਈ (ਜਾਂ ਸੜਕ ਪੱਕੀ ਕੀਤੀ ਗਈ)

ਸੰਦਰਭੀ ਲੋੜਾਂ

ਟ੍ਰੈਫਿਕ ਨੂੰ ਸ਼ਾਂਤ ਰੱਖੋ ਅਤੇ ਡਰਾਈਵਰਾਂ ਨੂੰ ਨਿਰਧਾਰਤ ਗਤੀ ਸੀਮਾ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕਰੋ।

ਜਿੱਥੇ ਸੰਭਵ ਹੋਵੇ, ਚੌਰਾਹਿਆਂ ਅਤੇ ਵਿਚਕਾਰਲੇ ਬਲਾਕਾਂ 'ਤੇ ਸੁਰੱਖਿਅਤ ਪੈਦਲ ਯਾਤਰੀ ਕ੍ਰਾਸਿੰਗ ਬਣਾਓ, ਜਿਸ ਵਿੱਚ ਆਵਾਜਾਈ ਉਪਭੋਗਤਾ ਦੀ ਪਹੁੰਚ ਵਿੱਚ ਸੁਧਾਰ ਕਰਨ ਵਾਲੇ ਕ੍ਰਾਸਿੰਗ ਵੀ ਸ਼ਾਮਲ ਹੋਣ।

ਭਵਿੱਖ ਵਿੱਚ ਸਰਗਰਮ ਆਵਾਜਾਈ ਸੁਧਾਰਾਂ ਨੂੰ ਸਮਾਯੋਜਿਤ ਕਰੋ।

ਨੇੜਲੇ ਸਮੇਂ ਦੇ (ਹੋਣ ਵਾਲੇ) ਸੁਧਾਰ

ਇਸ ਪ੍ਰੋਜੈਕਟ ਦੇ ਹਿੱਸੇ ਵਜੋਂ, WSDOT ਨੇੜਲੇ ਸਮੇਂ ਦੇ (ਹੋਣ ਵਾਲੇ) ਸੁਧਾਰਾਂ 'ਤੇ ਵਿਚਾਰ ਕਰ ਰਿਹਾ ਹੈ ਜੋ ਪੇਵਿੰਗ (ਸੜਕ ਦੀ ਮੁਰੰਮਤ) ਅਤੇ ADA ਨਿਰਮਾਣ ਦੌਰਾਨ ਲਾਗੂ ਕੀਤੇ ਜਾ ਸਕਦੇ ਹਨ। ਇਹਨਾਂ ਵਿੱਚ ਕਰਾਸਿੰਗ ਸੁਧਾਰ ਸ਼ਾਮਲ ਹਨ ਜਿਵੇਂ ਕਿ:

  • ਸੜਕ ਭੀੜੀ ਕਰਨ (ਜਿਵੇਂ ਕਿ ਨਿਸ਼ਾਨਬੱਧ ਕਰਨਾ)
  • ਸਪੀਡ ਕੁਸ਼ਨ
  • ਟਰੱਕਾਂ ਦੇ ਏਪਰਨ
  • ਸਾਫ਼-ਸੁਥਰੀਆਂ ਅਤੇ ਪੱਕੀਆਂ ਸੜਕਾਂ
ਵਿਕਲਪਿਕ ਟੈਕਸਟ: SR 99 'ਤੇ ਗੂੜ੍ਹੇ ਹਰੇ ਰੰਗ ਦੇ ਚੱਕਰ ਨਾਲ ਪ੍ਰਸਤਾਵਿਤ ਟਰੱਕ ਐਪ੍ਰਨ ਦਿਖਾਉਣ ਵਾਲਾ ਨਕਸ਼ਾ। ਇਹ ਦੱਖਣੀ 272ਵੀਂ ਸੜਕ, ਦੱਖਣੀ 260ਵੀਂ ਸੜਕ, ਵਪਾਰਕ ਕਾਰੋਬਾਰਾਂ ਲਈ ਨਿੱਜੀ ਸੜਕ, ਦੱਖਣੀ 252ਵੀਂ ਸੜਕ, ਅਤੇ ਦੱਖਣੀ 240ਵੀਂ ਸੜਕ ਦੇ ਚੌਰਾਹਿਆਂ 'ਤੇ ਹਨ। ਨਕਸ਼ੇ ਵਿੱਚ ਦੱਖਣੀ 268ਵੀਂ ਸੜਕ, ਦੱਖਣੀ 263ਵੀਂ ਸੜਕ, ਦੱਖਣੀ 248ਵੀਂ ਸੜਕ, ਦੱਖਣੀ 246ਵੀਂ ਸੜਕ, ਦੱਖਣੀ 244ਵੀਂ ਸੜਕ, ਅਤੇ ਦੱਖਣੀ 242ਵੀਂ ਸੜਕ 'ਤੇ ਪ੍ਰਸਤਾਵਿਤ ਵਿਸਤ੍ਰਿਤ ਚੌਰਾਹਿਆਂ ਲਈ ਇੱਕ ਹਲਕੇ ਹਰੇ ਰੰਗ ਦਾ ਚੱਕਰ ਵੀ ਦਰਸਾਇਆ ਗਿਆ ਹੈ। ਦੱਖਣੀ 272ਵੀਂ ਸੜਕ 'ਤੇ ਇੱਕ ਪ੍ਰਸਤਾਵਿਤ ਸਪੀਡ ਕੁਸ਼ਨ ਹੈ ਜੋ ਨੀਲੇ ਚੱਕਰ ਨਾਲ ਦਿਖਾਇਆ ਗਿਆ ਹੈ। ਸੜਕ ਦੀ ਨਿਸ਼ਾਨਬੱਧਤਾ ਨੂੰ ਦਰਸਾਉਣ ਵਾਲੀ ਸੰਤਰੀ ਲਾਈਨ ਜੋ ਪ੍ਰੋਜੈਕਟ ਦੀ ਪੂਰੀ ਲੰਬਾਈ ਲਈ, ਦੱਖਣੀ 272ਵੀਂ ਸੜਕ ਤੋਂ SR (ਰਾਜ ਮਾਰਗ) 516 ਤੱਕ ਦਿਖਾਈ ਗਈ ਹੈ। ਚਿੱਤਰ 7: SR 99 'ਤੇ ਪ੍ਰਸਤਾਵਿਤ ਨੇੜਲੇ ਸਮੇਂ ਦੇ (ਹੋਣ ਵਾਲੇ) ਸੁਧਾਰਾਂ ਲਈ ਸਥਾਨ ਦਾ ਨਕਸ਼ਾ

ਤੰਗ ਟ੍ਰੈਫਿਕ ਲੇਨਾਂ

ਟ੍ਰੈਫਿਕ ਲੇਨਾਂ ਨੂੰ 11 ਫੁੱਟ ਚੌੜਾ ਕਰ ਦਿੱਤਾ ਜਾਵੇਗਾ, ਜਿਸ ਨਾਲ ਟ੍ਰੈਫਿਕ ਅਤੇ ਫੁੱਟਪਾਥਾਂ ਦੇ ਵਿਚਕਾਰ ਇੱਕ ਛੋਟਾ ਜਿਹਾ ਬਾਹਰੀ ਖੇਤਰ ਬਣ ਜਾਵੇਗਾ, ਅਤੇ ਪੈਦਲ ਯਾਤਰੀਆਂ ਅਤੇ ਸਾਈਕਲ ਸਵਾਰਾਂ 'ਤੇ ਟ੍ਰੈਫਿਕ ਦਾ ਤਣਾਅ ਘੱਟ ਹੋ ਜਾਵੇਗਾ।

ਵਿਕਲਪਿਕ ਟੈਕਸਟ: ਤੰਗ ਲੇਨਾਂ ਨਾਲ SR 99 ਦੀ ਪ੍ਰਤੀਨਿਧਤਾ ਨੂੰ ਦਰਸਾਉਣ ਵਾਲਾ ਇੱਕ ਚਿੱਤਰ। ਬਸ ਲੇਨ ਅਤੇ ਫੁੱਟਪਾਥ ਦੇ ਵਿਚਕਾਰ ਇੱਕ ਨਵਾਂ ਸ਼ੋਲਡਰ ਹੈ। ਉੱਤਰ ਅਤੇ ਦੱਖਣ ਵੱਲ ਜਾਣ ਵਾਲੇ SR (ਰਾਜ ਮਾਰਗ) 99 ਦੇ ਵਿਚਕਾਰ ਇੱਕ ਬਨਸਪਤੀ (ਦਰਖਤ ਅਤੇ ਬੂਟਿਆਂ ਵਾਲੀ) ਪੱਟੀ ਹੈ, SR 99 ਦੇ ਦੋਵੇਂ ਪਾਸੇ ਸਟਰੀਟ ਲਾਈਟਾਂ ਹਨ, ਅਤੇ SR 99 ਦੇ ਉੱਤਰ ਵਾਲੇ ਪਾਸੇ ਇੱਕ ਉਪਯੋਗਤਾ ਖੰਭਾ ਹੈ।ਚਿੱਤਰ 8: SR (ਰਾਜ ਮਾਰਗ) 99 ਦੀ ਪ੍ਰਤੀਨਿਧਤਾ ਜਿਸ ਵਿੱਚ ਤੰਗ ਲੇਨਾਂ ਅਤੇ ਫੁੱਟਪਾਥ ਅਤੇ ਬੱਸ ਲੇਨ ਦੇ ਵਿਚਕਾਰ ਇੱਕ ਨਵਾਂ ਸ਼ੋਲਡਰ/ਬਫਰ ਹੈ।

ਤੰਗ ਟ੍ਰੈਫਿਕ ਲੇਨ ਲੈਜੇਂਡ:

  1. ਫੁੱਟਪਾਥ ਦੇ ਪਿੱਛੇ ਸਟਰੀਟ ਲਾਈਟਾਂ ਸਮੇਤ ਪੈਦਲ ਯਾਤਰੀਆਂ ਲਈ 6 ਫੁੱਟ ਚੌੜਾ ਫੁੱਟਪਾਥ
  2. ਸ਼ੋਲਡਰ - 4 ਫੁੱਟ ਤੱਕ ਦੀ ਚੌੜਾਈ, ਜੋ ਯਾਤਰਾ ਲੇਨ ਅਤੇ ਫੁੱਟਪਾਥ ਦੇ ਵਿਚਕਾਰ ਬਫਰ ਪ੍ਰਦਾਨ ਕਰਦੀ ਹੈ।
  3. ਦੱਖਣ ਵੱਲ ਜਾਣ ਵਾਲੀ 11 ਫੁੱਟ ਚੌੜੀ ਬਸ ਅਤੇ ਸੱਜੇ ਮੁੜਨ ਵਾਲੀ ਲੇਨ
  4. ਫੈਡਰਲ ਵੇਅ ਵੱਲ ਜਾਣ ਵਾਲੀਆਂ ਦੋ 11 ਫੁੱਟ ਚੌੜੀਆਂ ਦੱਖਣ ਮੁਖੀ ਲੇਨਾਂ
  5. ਲੈਂਡਸਕੇਪਡ ਮੀਡੀਅਨ – ਵੱਖ-ਵੱਖ ਚੌੜਾਈ ਵਾਲੀ ਮੀਡੀਅਨ (ਜਦੋਂ ਮੌਜੂਦ ਹੋਵੇ) ਜਿਸ ਵਿੱਚ ਲੈਂਡਸਕੇਪਿੰਗ ਅਤੇ ਰੁੱਖ ਲੱਗੇ ਹਨ ਅਤੇ ਜੋ ਦੱਖਣ ਵੱਲ ਅਤੇ ਉੱਤਰ ਵੱਲ ਜਾਣ ਵਾਲੀਆਂ ਯਾਤਰਾ ਲੇਨਾਂ ਨੂੰ ਵੱਖ ਕਰਦੀ ਹੈ
  6. SeaTac ਵੱਲ ਜਾਣ ਵਾਲੀਆਂ ਦੋ 11 ਫੁੱਟ ਚੌੜੀਆਂ ਉੱਤਰ ਮੁਖੀ ਲੇਨਾਂ
  7. ਇੱਕ ਉੱਤਰ ਵੱਲ ਜਾਣ ਵਾਲੀ 11 ਫੁੱਟ ਚੌੜੀ ਬਸ ਅਤੇ ਸੱਜੇ ਮੁੜਨ ਵਾਲੀ ਲੇਨ
  8. ਸ਼ੋਲਡਰ - 4 ਫੁੱਟ ਤੱਕ ਦੀ ਚੌੜਾਈ, ਜੋ ਯਾਤਰਾ ਲੇਨ ਅਤੇ ਫੁੱਟਪਾਥ ਦੇ ਵਿਚਕਾਰ ਬਫਰ ਪ੍ਰਦਾਨ ਕਰਦੀ ਹੈ।
  9. ਫੁੱਟਪਾਥ ਦੇ ਪਿੱਛੇ ਸਟਰੀਟ ਲਾਈਟਾਂ ਅਤੇ ਉਪਯੋਗਤਾ ਖੰਭੇ ਸਮੇਤ ਪੈਦਲ ਯਾਤਰੀਆਂ ਲਈ 6 ਫੁੱਟ ਚੌੜਾ ਫੁੱਟਪਾਥ

ਸਪੀਡ ਕੁਸ਼ਨ

ਸਪੀਡ ਕੁਸ਼ਨ ਲਗਾਉਣ ਨਾਲ ਵਾਹਨਾਂ ਨੂੰ ਕ੍ਰਾਸਵਾਕਾਂ ਜਾਂ ਮੋੜਾਂ ਦੇ ਨੇੜੇ ਆਉਣ 'ਤੇ ਆਪਣੀ ਸਪੀਡ ਘਟਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਸਪੀਡ ਕੁਸ਼ਨ ਲਈ ਪ੍ਰਸਤਾਵਿਤ ਸਥਾਨ ਪੱਛਮ ਵੱਲ ਜਾਣ ਵਾਲੀ S 272ਵੀਂ ਸੜਕ ਹੈ, ਜਿਥੇ ਵਾਹਨ ਉੱਤਰ ਵੱਲ SR (ਰਾਜ ਮਾਰਗ) 99 'ਤੇ ਮਿਲਦੇ ਹਨ।

ਵਿਕਲਪਿਕ ਟੈਕਸਟ: Port Townsend, WA ਵਿੱਚ Kearney ਸਟ੍ਰੀਟ ਦੇ ਨਾਲ ਇੱਕ ਗੋਲ ਚੌਰਾਹੇ ਦੇ ਨੇੜੇ SR 20 'ਤੇ ਇੱਕ ਨਵੇਂ ਉੱਚੇ ਸਪੀਡ ਕੁਸ਼ਨ ਦੀ ਉਦਾਹਰਣ ਦਿਖਾਉਣ ਵਾਲਾ ਚਿੱਤਰ। ਸਪੀਡ ਕੁਸ਼ਨ ਕਰਾਸਵਾਕ ਤੋਂ ਲਗਭਗ 30 ਫੁੱਟ ਪਹਿਲਾਂ ਹੈ। ਚਿੱਤਰ 9: Port Townsend, WA ਵਿੱਚ SR (ਰਾਜ ਮਾਰਗ) 20 ਅਤੇ Kearny ਸਟ੍ਰੀਟ 'ਤੇ ਦਿਖਾਏ ਗਏ ਪ੍ਰਸਤਾਵਿਤ ਸਪੀਡ ਕੁਸ਼ਨ ਦੀ ਇੱਕ ਉਦਾਹਰਣ।

ਟਰੱਕਾਂ ਦੇ ਐਪਰਨ

ਟਰੱਕ ਐਪਰਨਾਂ ਵਿੱਚ ਕੁਝ ਚੌਰਾਹਿਆਂ 'ਤੇ ਵਿਸਤ੍ਰਿਤ ਕਰਬ ਹੁੰਦਾ ਹੈ ਜਿਸ ਨਾਲ ਵਾਹਨਾਂ ਦੀ ਮੋੜਨ ਦੀ ਗਤੀ ਹੌਲੀ ਹੋ ਜਾਂਦੀ ਹੈ ਅਤੇ ਫਿਰ ਵੀ ਵੱਡੇ ਵਾਹਨ ਲੰਘ ਸਕਦੇ ਹਨ ਅਤੇ ਤੰਗ ਮੋੜ ਲੈ ਸਕਦੇ ਹਨ। ਇਹ ਪੈਦਲ ਯਾਤਰੀਆਂਂ ਅਤੇ ਸਾਈਕਲ ਸਵਾਰਾਂ ਲਈ ਸੜਕ ਪਾਰ ਕਰਨ ਦੀ ਦੂਰੀ ਨੂੰ ਘਟਾਉਂਦਾ ਹੈ। ਸਥਾਨਾਂ ਵਿੱਚ ਹੇਠਾਂ ਲਿਖੇ ਸ਼ਾਮਲ ਹੋਣਗੇ:

  1. ਦੱਖਣੀ 272ਵੀਂ ਸੜਕ
  2. ਦੱਖਣੀ 260ਵੀਂ ਸੜਕ
  3. ਫਰੈੱਡ ਮੇਅਰ (Fred Meyer) ਅਤੇ ਹੋਰ ਕਾਰੋਬਾਰਾਂ ਲਈ ਨਿੱਜੀ ਡਰਾਈਵ
  4. ਦੱਖਣੀ 252ਵੀਂ ਸੜਕ
  5. ਦੱਖਣੀ 240ਵੀਂ ਸੜਕ
ਵਿਕਲਪਿਕ ਟੈਕਸਟ: ਇੱਕ ਚਿੱਤਰ ਜਿਸ ਵਿੱਚ ਫੁੱਟਪਾਥ, ਲਾਲ, ਪੈਟਰਨ ਵਾਲੇ ਕੰਕਰੀਟ ਨਾਲ ਬਣਿਆ ਇੱਕ ਟਰੱਕ ਐਪਰਨ ਦਿਖਾਇਆ ਗਿਆ ਹੈ ਜੋ ਮੁੜਦੇ ਹੋਏ ਵੱਡੇ ਵਾਹਨਾਂ ਨੂੰ ਸਮਾਯੋਜਿਤ ਕਰਦਾ ਹੈ। ਚਿੱਤਰ 10: ਕਰਾਸਵਾਕ ਵਾਲੇ ਟਰੱਕ ਐਪਰਨ ਦੀ ਇੱਕ ਉਦਾਹਰਣ

ਚੌਰਾਹੇ ਵਿੱਚ ਸੁਧਾਰ

ਚੌਰਾਹੇ ਵਿੱਚ ਸੁਧਾਰ ਕਰਨ ਨਾਲ 50 ਫੁੱਟ ਤੋਂ ਵੱਧ ਚੌੜਾਈ ਵਾਲੀਆਂ ਸਾਈਡ ਸਟ੍ਰੀਟਾਂ (ਮੁੱਖ ਸੜਕ ਦੇ ਆਲੇ-ਦੁਆਲੇ ਦੀਆਂ ਗਲੀਆਂ) ਨੂੰ ਸੋਧਿਆ ਜਾਂਦਾ ਹੈ ਅਤੇ ਇਸ ਵਿੱਚ ਪਹਿਲਾਂ ਤੋਂ ਹੀ ਸੱਜੇ-ਪਾਸਿਓਂ-ਅੰਦਰ-ਆਉਣ/ਸੱਜੇ-ਪਾਸਿਓਂ-ਬਾਹਰ-ਜਾਣ ਦੀ ਅਲਾਈਨਮੈਂਟ ਹੁੰਦੀ ਹੈ। ਇਹ ਸੋਧਾਂ ਇਹਨਾਂ ਸਥਾਨਾਂ 'ਤੇ ਪੈਦਲ ਯਾਤਰੀਆਂ ਲਈ ਪੈਦਲ ਸ਼ਰਨਾਂ ਨੂੰ ਜੋੜਨਗੀਆਂ:

  1. ਦੱਖਣੀ 268ਵੀਂ ਸੜਕ
  2. ਦੱਖਣੀ 248ਵੀਂ ਸੜਕ
  3. ਦੱਖਣੀ 246ਵੀਂ ਸੜਕ
  4. ਦੱਖਣੀ 244ਵੀਂ ਸੜਕ
  5. ਦੱਖਣੀ 242ਵੀਂ ਸੜਕ
ਵਿਕਲਪਿਕ ਟੈਕਸਟ: ਸੜਕ ਪਾਰ ਕਰਨ ਵਾਲੇ ਪੈਦਲ ਯਾਤਰੀਆਂ ਲਈ ਜੋਖਮ ਨੂੰ ਘੱਟ ਕਰਨ ਲਈ ਸੜਕ ਵਿੱਚ ਸੋਧ ਨੂੰ ਦਰਸਾਉਣ ਵਾਲਾ ਚਿੱਤਰ। ਹਰੇਕ ਕਰਬ ਰੈਂਪ 'ਤੇ ਲਾਲ ਰੰਗ ਦਾ ਮਾਊਂਟੇਬਲ ਟਰੱਕ ਐਪਰਨ ਹੈ। ਦੋਵੇਂ ਕਰਬ ਰੈਂਪਾਂ ਤੋਂ ਕ੍ਰਾਸਵਾਕ ਪਾਰ ਕਰਕੇ ਪੈਦਲ ਯਾਤਰੀਆਂ ਲਈ ਨਵਾਂ ਪੈਦਲ ਸ਼ਰਨ ਆਉਂਦਾ ਹੈ। ਟਰੱਕ ਐਪਰਨ ਅਤੇ ਪੈਦਲ ਸ਼ਰਨ ਦੇ ਆਲੇ-ਦੁਆਲੇ ਅਸਥਾਈ ਸੰਤਰੀ ਟ੍ਰੈਫਿਕ ਬੈਰਲ ਹਨ ਕਿਉਂਕਿ ਤਸਵੀਰ ਉਸਾਰੀ ਦੌਰਾਨ ਖਿੱਚੀ ਗਈ ਸੀ। ਚਿੱਤਰ 11: Kent, WA ਵਿੱਚ, ਟਰੱਕ ਐਪਰਨ ਅਤੇ ਪੈਦਲ ਯਾਤਰੀਆਂ ਲਈ ਪੈਦਲ ਸ਼ਰਨ ਦੇ ਨਾਲ ਡਰਾਈਵਵੇਅ ਸੋਧ ਦੀ ਇੱਕ ਉਦਾਹਰਣ, ਜੋ ਕਿ ਲਗਭਗ ਪੂਰੀ ਹੋਣ ਵਾਲੀ ਹੈ।

ਸਾਈਕਲ ਸਵਾਰ ਅਤੇ ਪੈਦਲ ਯਾਤਰੀਆਂ ਲਈ ਕਰਾਸਿੰਗ

SR (ਰਾਜ ਮਾਰਗ) 99 'ਤੇ ਪੈਦਲ ਯਾਤਰੀਆਂ, ਸਾਈਕਲ ਸਵਾਰਾਂ ਅਤੇ ਆਵਾਜਾਈ ਦੀਆਂ ਵਧਦੀਆਂ ਜ਼ਰੂਰਤਾਂ ਦੇ ਨਾਲ, ਕਰਾਸਿੰਗ ਸੁਧਾਰਾਂ ਅਤੇ ਪਹੁੰਚਯੋਗਤਾ ਦੀ ਮੰਗ ਵਧਣ ਦੀ ਉਮੀਦ ਹੈ। ਦੱਖਣੀ 272ਵੀਂ ਸੜਕ ਅਤੇ SR (ਰਾਜ ਮਾਰਗ) 516 ਦੇ ਵਿਚਕਾਰ SR (ਰਾਜ ਮਾਰਗ) 99 'ਤੇ ਇਸ ਵੇਲੇ ਛੇ ਮੌਜੂਦਾ ਟ੍ਰੈਫਿਕ ਸਿਗਨਲ ਹਨ ਜਿੱਥੇ ਪੈਦਲ ਯਾਤਰੀਆਂਂ ਅਤੇ ਸਾਈਕਲ ਸਵਾਰਾਂ ਲਈ ਸੁਰੱਖਿਅਤ ਕਰਾਸਿੰਗਾਂ ਹਨ। ਕੁਝ ਚੌਰਾਹਿਆਂ ਦੇ ਵਿਚਕਾਰ ਦੂਰੀ ਬਹੁਤ ਜ਼ਿਆਦਾ ਹੈ, ਲਗਭਗ ਤਿੰਨ-ਚੌਥਾਈ ਮੀਲ ਤੱਕ। ਦੱਖਣੀ 244ਵੀਂ ਸੜਕ ਅਤੇ ਦੱਖਣੀ 248ਵੀਂ ਸੜਕ ਦੇ ਨੇੜੇ Kent ਸ਼ਹਿਰ ਦੁਆਰਾ ਦੋ ਨਵੀਆਂ ਕਰਾਸਿੰਗਾਂ ਦੀ ਯੋਜਨਾ ਬਣਾਈ ਗਈ ਹੈ ਅਤੇ ਫੰਡ ਦਿੱਤਾ ਗਿਆ ਹੈ। ਦੱਖਣੀ 268ਵੀਂ ਸੜਕ 'ਤੇ ਇੱਕ ਵਾਧੂ ਕਰਾਸਿੰਗ ਦੀ ਯੋਜਨਾ ਬਣਾਈ ਗਈ ਹੈ ਪਰ ਇਸ ਵੇਲੇ ਫੰਡ ਨਹੀਂ ਦਿੱਤਾ ਗਿਆ ਹੈ। ਹੇਠਾਂ ਨਕਸ਼ਾ ਵੇਖੋ।

ਵਿਕਲਪਿਕ ਟੈਕਸਟ: SR 99 'ਤੇ ਗੂੜ੍ਹੇ ਹਰੇ ਰੰਗ ਦੇ ਚੱਕਰ ਦੇ ਨਾਲ ਮੌਜੂਦਾ ਟ੍ਰੈਫਿਕ ਸਿਗਨਲਾਂ ਨੂੰ ਦਰਸਾਉਂਦਾ ਇੱਕ ਨਕਸ਼ਾ, ਜਿੱਥੇ ਪੈਦਲ ਯਾਤਰੀਆਂ ਅਤੇ ਸਾਈਕਲ ਸਵਾਰਾਂ ਲਈ ਸੁਰੱਖਿਅਤ ਕਰਾਸਿੰਗਾਂ ਬਣਾਈਆਂ ਹਨ। ਇਹ ਦੱਖਣੀ 272ਵੀਂ ਸੜਕ, ਦੱਖਣੀ 268ਵੀਂ ਸੜਕ, ਦੱਖਣੀ 260ਵੀਂ ਸੜਕ, ਵਪਾਰਕ ਕਾਰੋਬਾਰਾਂ ਲਈ ਇੱਕ ਨਿੱਜੀ ਸੜਕ, ਦੱਖਣੀ 252ਵੀਂ ਸੜਕ, ਦੱਖਣੀ 240ਵੀਂ ਸੜਕ, ਕਾਲਜ ਵੇਅ, ਅਤੇ SR 516 ਦੇ ਚੌਰਾਹਿਆਂ 'ਤੇ ਹਨ। ਨਕਸ਼ਾ ਪੈਦਲ ਯਾਤਰੀਆਂ ਦੇ ਸਿਗਨਲਾਂ ਲਈ ਇੱਕ ਹਲਕੇ ਹਰੇ ਰੰਗ ਦਾ ਚੱਕਰ ਵੀ ਦਰਸਾਉਂਦਾ ਹੈ ਜੋ ਦੱਖਣੀ 244ਵੀਂ ਸੜਕ ਅਤੇ ਦੱਖਣੀ 248ਵੀਂ ਸੜਕ ਦੇ ਨੇੜੇ ਫੰਡ ਕੀਤੇ ਗਏ ਹਨ। ਇੱਕ ਪ੍ਰਸਤਾਵਿਤ ਪੈਦਲ ਯਾਤਰੀ ਸਿਗਨਲ ਜਿਸਨੂੰ ਫੰਡ ਨਹੀਂ ਦਿੱਤਾ ਗਿਆ ਹੈ, ਉਹ ਦੱਖਣੀ 268ਵੀਂ ਸੜਕ 'ਤੇ ਇੱਕ ਨੀਲੇ ਚੱਕਰ ਨਾਲ ਦਿਖਾਇਆ ਗਿਆ ਹੈ। ਚਿੱਤਰ 12: SR 99 'ਤੇ ਮੌਜੂਦਾ ਸੁਰੱਖਿਅਤ ਪੈਦਲ ਯਾਤਰੀ ਕਰਾਸਿੰਗਾਂ ਅਤੇ ਨਵੀਆਂ/ਪ੍ਰਸਤਾਵਿਤ ਕਰਾਸਿੰਗਾਂ ਦਾ ਨਕਸ਼ਾ

ਲੰਬੇ ਸਮੇਂ ਲਈ ਮੋਟਰ-ਸਾਈਕਲ ਅਤੇ ਪੈਦਲ ਯਾਤਰੀਆਂ ਦਾ ਦ੍ਰਿਸ਼ਟੀਕੋਣ

ਵਿਚਾਰ ਅਧੀਨ ਸਹੂਲਤ ਵਿਕਲਪ

SR (ਰਾਜ ਮਾਰਗ) 99 ਲਈ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਲਈ, WSDOT ਕਈ ਤਰ੍ਹਾਂ ਦੀਆਂ ਮੋਟਰ-ਸਾਈਕਲ ਅਤੇ ਪੈਦਲ ਯਾਤਰੀਆਂ ਦੀਆਂ ਸਹੂਲਤਾਂ 'ਤੇ ਵਿਚਾਰ ਕਰ ਰਿਹਾ ਹੈ। ਤੁਹਾਡਾ ਸੁਝਾਅ ਸਾਨੂੰ ਸਹੀ ਮਿਸ਼ਰਣ ਨੂੰ ਤਰਜੀਹ ਦੇਣ ਵਿੱਚ ਸਹਾਇਤਾ ਕਰੇਗਾ।

SR 99 ਲਈ ਤਿੰਨ ਮੋਟਰ-ਸਾਈਕਲ ਅਤੇ ਪੈਦਲ ਯਾਤਰੀ ਵਿਕਲਪਾਂ ਦੀ ਪਛਾਣ ਕੀਤੀ ਗਈ ਹੈ:

ਬਾਈਕ ਲੇਨ ਅਤੇ ਫੁੱਟਪਾਥ: ਬਾਈਕ ਲੇਨ ਅਤੇ ਫੁੱਟਪਾਥ ਵਾਹਨਾਂ ਦੀ ਆਵਾਜਾਈ ਦੀ ਦਿਸ਼ਾ ਵਿੱਚ ਇੱਕ ਦੂਜੇ ਦੇ ਨਾਲ-ਨਾਲ ਚਲਦੇ ਹਨ, ਅਤੇ ਵਾਹਨਾਂ ਤੋਂ ਵੱਖ ਹੁੰਦੇ ਹਨ।

ਵਿਕਲਪਿਕ ਟੈਕਸਟ: ਇੱਕ ਸੜਕ ਜਿਸਦੇ ਆਸੇ-ਪਾਸੇ ਬਾਈਕ ਲੇਨ ਅਤੇ ਫੁੱਟਪਾਥ ਹੈ, ਜਿਸਦੇ ਵਿਚਕਾਰ ਦਰੱਖਤਾਂ ਅਤੇ ਸਟਰੀਟ ਲਾਈਟਾਂ ਵਾਲੀ ਇੱਕ ਤੰਗ ਪੱਟੀ ਬਣੀ ਹੋਈ ਹੈ।

ਚਿੱਤਰ 13: ਵੱਖ ਕੀਤੀ ਸਾਈਕਲ ਲੇਨ ਅਤੇ ਫੁੱਟਪਾਥ ਦੀ ਉਦਾਹਰਣ

ਵਿਕਲਪਿਕ ਟੈਕਸਟ: ਇੱਕ ਚਿੱਤਰ ਜੋ SR 99 ਦੀ ਪ੍ਰਤੀਨਿਧਤਾ ਕਰਦਾ ਹੈ ਜਿਸ ਵਿੱਚ ਉੱਤਰ ਅਤੇ ਦੱਖਣ ਵੱਲ ਜਾਣ ਵਾਲੀਆਂ ਤੰਗ ਲੇਨਾਂ ਹਨ ਜਿਨ੍ਹਾਂ ਵਿੱਚ ਇੱਕ ਬਨਸਪਤੀ (ਦਰਖਤਾਂ ਅਤੇ ਸਟ੍ਰੀਟ ਲਾਈਟਾਂ ਵਾਲੀ) ਪੱਟੀ ਬਣੀ ਹੋਈ ਹੈ। SR 99 ਦੀ ਹਰੇਕ ਦਿਸ਼ਾ ਵਿੱਚ ਦੋ ਆਮ ਉਦੇਸ਼ ਵਾਲੀਆਂ ਲੇਨਾਂ ਅਤੇ ਇੱਕ ਬੱਸ ਲੇਨ ਹੈ। ਇੱਕ ਨਵੀਂ ਸਾਈਕਲ ਲੇਨ ਹੈ ਜੋ SR 99 ਦੇ ਦੋਵੇਂ ਪਾਸੇ ਇੱਕ ਨਵੇਂ ਫੁੱਟਪਾਥ ਦੇ ਸਮਾਨ ਪੱਧਰ 'ਤੇ ਹੈ। ਬਾਈਕ ਲੇਨ ਅਤੇ ਫੁੱਟਪਾਥ ਦੇ ਵਿਚਕਾਰ ਇੱਕ ਪਛਾਣਯੋਗ ਬਫਰ ਹੈ। ਇੱਥੇ ਰੁੱਖਾਂ ਅਤੇ ਸਟਰੀਟ ਲਾਈਟਾਂ ਸਮੇਤ ਇੱਕ ਬਫਰ ਹੈ ਜੋ ਬਾਈਕ ਲੇਨ ਅਤੇ ਬੱਸ ਲੇਨ ਦੇ ਵਿਚਕਾਰ ਹੈ। ਬਨਸਪਤੀ (ਰੁੱਖਾਂ ਅਤੇ ਸਟਰੀਟ ਲਾਈਟਾਂ ਵਾਲੇ) ਬਫਰ ਦੇ ਅੰਦਰ SR 99 ਦੇ ਉੱਤਰ ਵਾਲੇ ਪਾਸੇ ਇੱਕ ਉਪਯੋਗਤਾ ਖੰਭਾ ਹੈ। ਚਿੱਤਰ 14: ਵਿਕਲਪਿਕ 1, ਇੱਕ ਬਨਸਪਤੀ ਜਾਂ ਦਰੱਖਤਾਂ ਵਾਲੀ ਪੱਟੀ SR 99 ਦੇ ਨਾਲ ਬਾਈਕ ਲੇਨਾਂ ਅਤੇ ਫੁੱਟਪਾਥਾਂ ਨੂੰ ਵੱਖ ਕਰਦੀ ਹੈ।

ਵਿਕਲਪਿਕ 1 ਲੈਜੇਂਡ:

  1. ਪੈਦਲ ਚੱਲਣ ਵਾਲਿਆਂ ਲਈ 6 ਫੁੱਟ ਚੌੜਾ ਫੁੱਟਪਾਥ
  2. ਫੁੱਟਪਾਥ ਅਤੇ ਸਾਈਕਲ ਲੇਨ ਦੇ ਵਿਚਕਾਰ ਦਿਸ਼ਾਤਮਕ ਅਤੇ ਪਛਾਣਯੋਗ ਬਫਰ
  3. 5 ਫੁੱਟ ਚੌੜੀ ਸਾਈਕਲ ਲੇਨ
  4. ਬਫਰ - ਰੁੱਖਾਂ ਅਤੇ ਸਟਰੀਟ ਲਾਈਟਾਂ ਦੇ ਨਾਲ 5 ਫੁੱਟ ਚੌੜੀ ਲੈਂਡਸਕੇਪਿੰਗ, ਜੋ ਯਾਤਰਾ ਲੇਨਾਂ ਦੇ ਵਿਚਕਾਰ ਹੈ।
  5. ਦੱਖਣ ਵੱਲ ਜਾਣ ਵਾਲੀ 11 ਫੁੱਟ ਚੌੜੀ ਬਸ ਲੇਨ ਅਤੇ ਸੱਜੇ ਮੁੜਨ ਵਾਲੀ ਲੇਨ
  6. ਫੈਡਰਲ ਵੇਅ ਵੱਲ ਜਾਣ ਵਾਲੀਆਂ ਦੋ 11 ਫੁੱਟ ਚੌੜੀਆਂ ਦੱਖਣ ਮੁਖੀ ਲੇਨਾਂ
  7. ਲੈਂਡਸਕੇਪਡ ਮੀਡੀਅਨ – ਵੱਖ-ਵੱਖ ਚੌੜਾਈ ਵਾਲੀ ਮੀਡੀਅਨ (ਜਦੋਂ ਮੌਜੂਦ ਹੋਵੇ) ਜਿਸ ਵਿੱਚ ਲੈਂਡਸਕੇਪਿੰਗ ਅਤੇ ਰੁੱਖ ਲੱਗੇ ਹਨ ਅਤੇ ਜੋ ਦੱਖਣ ਵੱਲ ਅਤੇ ਉੱਤਰ ਵੱਲ ਜਾਣ ਵਾਲੀਆਂ ਯਾਤਰਾ ਲੇਨਾਂ ਦੇ ਵਿਚਕਾਰ ਹੈ
  8. SeaTac ਵੱਲ ਜਾਣ ਵਾਲੀਆਂ ਦੋ 11 ਫੁੱਟ ਚੌੜੀਆਂ ਉੱਤਰ ਮੁਖੀ ਲੇਨਾਂ
  9. ਇੱਕ ਉੱਤਰ ਵੱਲ ਜਾਣ ਵਾਲੀ 11 ਫੁੱਟ ਚੌੜੀ ਬਸ ਅਤੇ ਸੱਜੇ ਮੁੜਨ ਵਾਲੀ ਲੇਨ
  10. ਬਫਰ - ਰੁੱਖਾਂ, ਸਟਰੀਟ ਲਾਈਟਾਂ ਅਤੇ ਉਪਯੋਗਤਾ ਖੰਭੇ ਦੇ ਨਾਲ 5 ਫੁੱਟ ਚੌੜੀ ਲੈਂਡਸਕੇਪਿੰਗ, ਜੋ ਯਾਤਰਾ ਲੇਨਾਂ ਦੇ ਵਿਚਕਾਰ ਹੈ
  11. 5 ਫੁੱਟ ਚੌੜੀ ਬਾਈਕ ਲੇਨ
  12. ਫੁੱਟਪਾਥ ਅਤੇ ਸਾਈਕਲ ਲੇਨ ਦੇ ਵਿਚਕਾਰ ਦਿਸ਼ਾਤਮਕ ਅਤੇ ਪਛਾਣਯੋਗ ਬਫਰ
  13. ਪੈਦਲ ਚੱਲਣ ਵਾਲਿਆਂ ਲਈ 6 ਫੁੱਟ ਚੌੜਾ ਫੁੱਟਪਾਥ

ਸਾਂਝੀ ਵਰਤੋਂ ਵਾਲਾ ਮਾਰਗ: ਪੈਦਲ ਚੱਲਣ ਅਤੇ ਸਾਈਕਲ ਚਲਾਉਣ ਵਾਲੇ ਲੋਕਾਂ ਲਈ ਇੱਕ ਚੌੜਾ, ਪੱਕਾ ਰਸਤਾ, ਜੋ ਵਾਹਨਾਂ ਦੀ ਆਵਾਜਾਈ ਤੋਂ ਵੱਖਰਾ ਹੈ।

ਵਿਕਲਪਿਕ ਟੈਕਸਟ: ਇੱਕ ਵਕਫ਼ਾਦਾਰ ਸੜਕ ਜਿਸਦੇ ਨਾਲ-ਨਾਲ ਇੱਕ ਸਾਂਝੀ ਵਰਤੋਂ ਵਾਲਾ ਮਾਰਗ ਹੈ, ਜਿਸਦੇ ਵਿਚਕਾਰ ਬਨਸਪਤੀ ਦੀ (ਰੁੱਖਾਂ ਅਤੇ ਸਟ੍ਰੀਟ ਲਾਈਟਾਂ ਵਾਲੀ) ਤੰਗ ਪੱਟੀ ਅਤੇ ਧਾਤ ਵਾਲੀ ਰੇਲਿੰਗ ਲੱਗੀ ਹੋਈ ਹੈ। ਚਿੱਤਰ 15: ਸਾਂਝੀ ਵਰਤੋਂ ਵਾਲੇ ਮਾਰਗ ਦੀ ਉਦਾਹਰਨ
ਵਿਕਲਪਿਕ ਟੈਕਸਟ: ਇੱਕ ਚਿੱਤਰ ਜੋ SR 99 ਦੀ ਪ੍ਰਤੀਨਿਧਤਾ ਕਰਦਾ ਹੈ ਜਿਸ ਵਿੱਚ ਉੱਤਰ ਅਤੇ ਦੱਖਣ ਵੱਲ ਜਾਣ ਵਾਲੀਆਂ ਤੰਗ ਲੇਨਾਂ ਹਨ ਜਿਨ੍ਹਾਂ ਵਿੱਚ ਇੱਕ ਬਨਸਪਤੀ (ਦਰਖਤਾਂ ਅਤੇ ਸਟ੍ਰੀਟ ਲਾਈਟਾਂ ਵਾਲੀ) ਪੱਟੀ ਬਣੀ ਹੋਈ ਹੈ। SR 99 ਦੀ ਹਰੇਕ ਦਿਸ਼ਾ ਵਿੱਚ ਦੋ ਆਮ ਉਦੇਸ਼ ਵਾਲੀਆਂ ਲੇਨਾਂ ਅਤੇ ਇੱਕ ਬੱਸ ਲੇਨ ਹੈ। SR 99 ਦੇ ਦੋਵੇਂ ਪਾਸੇ ਇੱਕ ਨਵਾਂ ਸਾਂਝੀ-ਵਰਤੋਂ-ਵਾਲਾ-ਮਾਰਗ ਜੋ ਪੈਦਲ ਯਾਤਰੀਆਂ ਅਤੇ ਸਾਈਕਲ ਸਵਾਰਾਂ ਦੋਵਾਂ ਲਈ ਉਚਿਤ ਹੈ। ਸਾਂਝੀ-ਵਰਤੋਂ-ਵਾਲੇ-ਮਾਰਗ ਅਤੇ ਬੱਸ ਲੇਨ ਦੇ ਵਿਚਕਾਰ ਰੁੱਖਾਂ ਅਤੇ ਸਟਰੀਟ ਲਾਈਟਾਂ ਵਾਲਾ (ਬਨਸਪਤੀ) ਬਫਰ ਬਣਿਆ ਹੋਇਆ ਹੈ। ਬਨਸਪਤੀ (ਰੁੱਖਾਂ ਅਤੇ ਸਟਰੀਟ ਲਾਈਟਾਂ ਵਾਲੇ) ਬਫਰ ਦੇ ਅੰਦਰ SR (ਰਾਜ ਮਾਰਗ) 99 ਦੇ ਉੱਤਰ ਵਾਲੇ ਪਾਸੇ ਇੱਕ ਉਪਯੋਗਤਾ ਖੰਭਾ ਹੈ।ਚਿੱਤਰ 16: ਵਿਕਲਪਿਕ 2, SR (ਰਾਜ ਮਾਰਗ) 99 ਦੇ ਨਾਲ ਸਾਂਝੀ-ਵਰਤੋਂ-ਵਾਲੇ-ਮਾਰਗ ਵਿਚਕਾਰ ਇੱਕ ਬਨਸਪਤੀ (ਰੁੱਖਾਂ ਅਤੇ ਸਟ੍ਰੀਟ ਲਾਈਟਾਂ ਵਾਲਾ) ਬਫਰ ਲੱਗਿਆ ਹੋਇਆ ਹੈ।

ਵਿਕਲਪਿਕ 2 ਲੈਜੇਂਡ:

  1. ਸਾਂਝੀ-ਵਰਤੋਂ-ਵਾਲਾ-ਮਾਰਗ - ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ਲਈ 12 ਫੁੱਟ ਚੌੜਾ ਰਸਤਾ
  2. ਬਫਰ - ਰੁੱਖਾਂ ਅਤੇ ਸਟਰੀਟ ਲਾਈਟਾਂ ਨਾਲ 5 ਫੁੱਟ ਚੌੜੀ ਲੈਂਡਸਕੇਪਿੰਗ, ਜੋ ਯਾਤਰਾ ਲੇਨਾਂ ਦੇ ਵਿਚਕਾਰ ਹੈ।
  3. ਦੱਖਣ ਵੱਲ ਜਾਣ ਵਾਲੀ 11 ਫੁੱਟ ਚੌੜੀ ਬੱਸ ਲੇਨ ਅਤੇ ਸੱਜੇ ਮੁੜਨ ਵਾਲੀ ਲੇਨ

  5. ਲੈਂਡਸਕੇਪਡ ਮੀਡੀਅਨ – ਲੈਂਡਸਕੇਪਿੰਗ ਅਤੇ ਰੁੱਖਾਂ ਸਮੇਤ ਵੱਖ-ਵੱਖ ਚੌੜਾਈ ਵਾਲੀ ਮੀਡੀਅਨ (ਜਦੋਂ ਮੌਜੂਦ ਹੋਵੇ) ਜੋ ਦੱਖਣ ਵੱਲ ਅਤੇ ਉੱਤਰ ਵੱਲ ਜਾਣ ਵਾਲੀਆਂ ਯਾਤਰਾ ਲੇਨਾਂ ਦੇ ਵਿਚਕਾਰ ਹੈ

  7. ਇੱਕ ਉੱਤਰ ਵੱਲ ਜਾਣ ਵਾਲੀ 11 ਫੁੱਟ ਚੌੜੀ ਬੱਸ ਲੇਨ ਅਤੇ ਸੱਜੇ ਮੁੜਨ ਵਾਲੀ ਲੇਨ
  8. ਬਫਰ - ਰੁੱਖਾਂ, ਸਟਰੀਟ ਲਾਈਟਾਂ ਅਤੇ ਉਪਯੋਗਤਾ ਖੰਭੇ ਦੇ ਨਾਲ 5 ਫੁੱਟ ਚੌੜੀ ਲੈਂਡਸਕੇਪਿੰਗ, ਜੋ ਯਾਤਰਾ ਲੇਨਾਂ ਦੇ ਵਿਚਕਾਰ ਹੈ
  9. ਸਾਂਝੀ-ਵਰਤੋਂ-ਵਾਲਾ-ਮਾਰਗ - ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ਲਈ 12 ਫੁੱਟ ਚੌੜਾ ਰਸਤਾ

ਵੱਖਰੀਆਂ ਦੋ-ਪਾਸੜ ਬਾਈਕ ਲੇਨਾਂ: ਸੜਕ ਦੇ ਇੱਕ ਪਾਸੇ ਦੋ-ਪਾਸੜ ਸਾਈਕਲ ਲੇਨ ਹੋਵੇਗੀ, ਸੜਕ ਦੇ ਦੋਵੇਂ ਪਾਸੇ ਫੁੱਟਪਾਥ ਬਣੇ ਹੋਣਗੇ ਜੋ ਸਾਰੇ ਵਾਹਨਾਂ ਦੀ ਆਵਾਜਾਈ ਤੋਂ ਵੱਖਰੇ ਹੋਣਗੇ।

ਵਿਕਲਪਿਕ ਟੈਕਸਟ: ਇੱਕ ਉਪਨਗਰੀ ਸੜਕ ਜਿਸ ਵਿੱਚ ਸਪੱਸ਼ਟ ਤੌਰ 'ਤੇ ਚਿੰਨ੍ਹਿਤ ਸਾਈਕਲ ਮਾਰਗ ਹੈ ਜਿਸ ਵਿੱਚ ਯਾਤਰਾ ਦੀਆਂ ਵਿਰੋਧੀ ਦਿਸ਼ਾਵਾਂ ਲਈ ਸਮਰਪਿਤ ਇੱਕ ਲੇਨ ਹੈ। ਇਹ ਮਾਰਗ ਮੁੱਖ ਸੜਕ ਤੋਂ ਬਨਸਪਤੀ (ਰੁੱਖਾਂ ਅਤੇ ਸਟ੍ਰੀਟ ਲਾਈਟਾਂ ਵਾਲੇ) ਬਫਰ ਦੁਆਰਾ ਵੱਖਰਾ ਕੀਤਾ ਗਿਆ ਹੈ। ਚਿੱਤਰ 17: ਵੱਖਰੀਆਂ ਦੋ-ਪਾਸੜ ਬਾਈਕ ਲੇਨਾਂ ਦੀ ਉਦਾਹਰਣ
ਵਿਕਲਪਿਕ ਟੈਕਸਟ: ਇੱਕ ਚਿੱਤਰ ਜੋ SR (ਰਾਜ ਮਾਰਗ) 99 ਦੀ ਪ੍ਰਤੀਨਿਧਤਾ ਕਰਦਾ ਹੈ ਜਿਸ ਵਿੱਚ ਉੱਤਰ ਅਤੇ ਦੱਖਣ ਵੱਲ ਜਾਣ ਵਾਲੀਆਂ ਤੰਗ ਲੇਨਾਂ ਹਨ ਜਿਨ੍ਹਾਂ ਵਿੱਚ ਇੱਕ ਬਨਸਪਤੀ (ਦਰਖਤਾਂ ਅਤੇ ਸਟ੍ਰੀਟ ਲਾਈਟਾਂ ਵਾਲੀ) ਪੱਟੀ ਬਣੀ ਹੋਈ ਹ SR (ਰਾਜ ਮਾਰਗ) 99 ਦੀ ਹਰੇਕ ਦਿਸ਼ਾ ਵਿੱਚ ਦੋ ਆਮ ਉਦੇਸ਼ ਵਾਲੀਆਂ ਲੇਨਾਂ ਅਤੇ ਇੱਕ ਬੱਸ ਲੇਨ ਹੈ। SR 99 ਦੇ ਦੱਖਣ ਵਾਲੇ ਪਾਸੇ ਨਵੇਂ ਫੁੱਟਪਾਥ ਦੇ ਸਮਾਨ ਪੱਧਰ 'ਤੇ ਨਵੀਆਂ ਦੋ-ਪਾਸੜ ਬਾਈਕ ਲੇਨਾਂ ਹਨ। ਬਾਈਕ ਲੇਨਾਂ ਅਤੇ ਫੁੱਟਪਾਥ ਦੇ ਵਿਚਕਾਰ ਇੱਕ ਪਛਾਣਯੋਗ ਬਫਰ ਹੈ। ਇੱਥੇ ਰੁੱਖ ਅਤੇ ਸਟਰੀਟ ਲਾਈਟਾਂ ਵਾਲਾ ਇੱਕ ਬਨਸਪਤੀ ਬਫਰ ਹੈ ਜੋ ਬਾਈਕ ਲੇਨ ਅਤੇ ਬੱਸ ਲੇਨ ਦੇ ਵਿਚਕਾਰ ਹੈ। SR (ਰਾਜ ਮਾਰਗ) 99 ਦੇ ਉੱਤਰ ਵਾਲੇ ਪਾਸੇ ਇੱਕ ਨਵੇਂ ਫੁੱਟਪਾਥ ਅਤੇ ਬੱਸ ਲੇਨ ਵਿਚਕਾਰ ਰੁੱਖ, ਸਟਰੀਟ ਲਾਈਟਾਂ ਅਤੇ ਇੱਕ ਉਪਯੋਗਤਾ ਖੰਭੇ ਵਾਲਾ ਬਨਸਪਤੀ ਬਫਰ ਬਣਿਆ ਹੋਇਆ ਹੈ।ਚਿੱਤਰ 18: ਵਿਕਲਪਿਕ 3, ਦੱਖਣ ਵੱਲ ਜਾਣ ਵਾਲੇ SR (ਰਾਜ ਮਾਰਗ) 99 ਦੇ ਨਾਲ ਦੋ-ਪਾਸੜ ਬਾਈਕ ਲੇਨਾਂ ਅਤੇ ਫੁੱਟਪਾਥ ਅਤੇ ਉੱਤਰ ਵੱਲ ਜਾਣ ਵਾਲੇ SR (ਰਾਜ ਮਾਰਗ) 99 'ਤੇ ਇੱਕ ਫੁੱਟਪਾਥ ਵਿਚਕਾਰ ਬਨਸਪਤੀ (ਰੁੱਖਾਂ ਅਤੇ ਸਟ੍ਰੀਟ ਲਾਈਟਾਂ ਵਾਲਾ) ਬਫਰ ਬਣਿਆ ਹੋਇਆ ਹੈ।

ਵਿਕਲਪਿਕ 3 ਲੈਜੇਂਡ:

  2. ਫੁੱਟਪਾਥ ਅਤੇ ਬਾਈਕ ਲੇਨ ਵਿਚਕਾਰ ਦਿਸ਼ਾਤਮਕ ਅਤੇ ਪਛਾਣਯੋਗ ਬਫਰ
  3. ਦੋ 5-ਫੁੱਟ ਚੌੜੀਆਂ ਬਾਈਕ ਲੇਨਾਂ, ਜੋ ਸਾਈਕਲ ਸਵਾਰਾਂ ਨੂੰ SR 99 ਦੇ ਪੱਛਮ ਵਾਲੇ ਪਾਸੇ ਉੱਤਰ ਅਤੇ ਦੱਖਣ ਦੋਵਾਂ ਪਾਸੇ ਯਾਤਰਾ ਕਰਨ ਦੀ ਆਗਿਆ ਦਿੰਦੀਆਂ ਹਨ।
  4. ਸ਼ੋਲਡਰ - ਬਾਈਕ ਲੇਨਾਂ ਅਤੇ ਬਨਸਪਤੀ ਬਫਰ ਦੇ ਵਿਚਕਾਰ ਸਾਈਕਲ ਸਵਾਰਾਂ ਲਈ 2 ਫੁੱਟ ਚੌੜਾ ਸ਼ੋਲਡਰ
  5. ਬਫਰ - ਰੁੱਖਾਂ ਅਤੇ ਸਟਰੀਟ ਲਾਈਟਾਂ ਦੇ ਨਾਲ 5 ਫੁੱਟ ਚੌੜੀ ਲੈਂਡਸਕੇਪਿੰਗ, ਜੋ ਯਾਤਰਾ ਲੇਨਾਂ ਦੇ ਵਿਚਕਾਰ ਸਥਿਤ ਹੈ
  6. ਦੱਖਣ ਵੱਲ ਜਾਣ ਵਾਲੀ 11 ਫੁੱਟ ਚੌੜੀ ਬੱਸ ਲੇਨ ਅਤੇ ਸੱਜੇ ਮੁੜਨ ਵਾਲੀ ਲੇਨ
  7. ਫੈਡਰਲ ਵੇਅ ਵੱਲ ਜਾਣ ਵਾਲੀਆਂ ਦੋ 11 ਫੁੱਟ ਚੌੜੀਆਂ ਦੱਖਣ ਮੁਖੀ ਲੇਨਾਂ
  8. ਲੈਂਡਸਕੇਪਡ ਮੀਡੀਅਨ – ਲੈਂਡਸਕੇਪਿੰਗ ਅਤੇ ਰੁੱਖਾਂ ਸਮੇਤ ਵੱਖ-ਵੱਖ ਚੌੜਾਈ ਵਾਲੀ ਮੀਡੀਅਨ (ਜਦੋਂ ਮੌਜੂਦ ਹੋਵੇ) ਜੋ ਦੱਖਣ ਵੱਲ ਅਤੇ ਉੱਤਰ ਵੱਲ ਜਾਣ ਵਾਲੀਆਂ ਯਾਤਰਾ ਲੇਨਾਂ ਦੇ ਵਿਚਕਾਰ ਹੈ
  9. SeaTac ਵੱਲ ਜਾਣ ਵਾਲੀਆਂ ਦੋ 11 ਫੁੱਟ ਚੌੜੀਆਂ ਉੱਤਰ ਮੁਖੀ ਲੇਨਾਂ
  10. ਇੱਕ ਉੱਤਰ ਵੱਲ ਜਾਣ ਵਾਲੀ 11 ਫੁੱਟ ਚੌੜੀ ਬੱਸ ਲੇਨ ਅਤੇ ਸੱਜੇ ਮੁੜਨ ਵਾਲੀ ਲੇਨ
  11. ਬਫਰ - ਰੁੱਖਾਂ, ਸਟਰੀਟ ਲਾਈਟਾਂ ਅਤੇ ਉਪਯੋਗਤਾ ਖੰਭੇ ਦੇ ਨਾਲ 5 ਫੁੱਟ ਚੌੜੀ ਲੈਂਡਸਕੇਪਿੰਗ, ਜੋ ਯਾਤਰਾ ਲੇਨਾਂ ਦੇ ਵਿਚਕਾਰ ਹੈ
  12. ਪੈਦਲ ਚੱਲਣ ਵਾਲਿਆਂ ਲਈ 6 ਫੁੱਟ ਚੌੜਾ ਫੁੱਟਪਾਥ

  • Take Survey
    Share ਸਰਵੇਖਣ: ਆਪਣੀ ਫੀਡਬੈਕ ਸਾਂਝਾ ਕਰੋ on Facebook Share ਸਰਵੇਖਣ: ਆਪਣੀ ਫੀਡਬੈਕ ਸਾਂਝਾ ਕਰੋ on Twitter Share ਸਰਵੇਖਣ: ਆਪਣੀ ਫੀਡਬੈਕ ਸਾਂਝਾ ਕਰੋ on Linkedin Email ਸਰਵੇਖਣ: ਆਪਣੀ ਫੀਡਬੈਕ ਸਾਂਝਾ ਕਰੋ link
Page last updated: 07 Oct 2025, 04:48 PM